ਰੋਂਦੇ ਹੋਏ ਇਕ-ਦੂਜੇ ਨੂੰ ਲਾਇਆ ਗਲੇ, ਫਿਰ ਹੱਥ ਫੜ੍ਹ ਕੇ ਦੋਵਾਂ ਨੇ ਟਰੇਨ ਅੱਗੇ ਮਾਰ'ਤੀ ਛਾਲ
Thursday, Jun 19, 2025 - 11:31 PM (IST)

ਮੁਰਾਦਾਬਾਦ– ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ਦੇ ਬਿਲਾਰੀ ਥਾਣਾ ਖੇਤਰ ’ਚ ਬੁੱਧਵਾਰ ਦੇਰ ਰਾਤ ਨੂੰ ਪ੍ਰੇਮ ਪ੍ਰਸੰਗ ਕਾਰਨ ਇਕ ਲੜਕੇ ਤੇ ਲੜਕੀ ਨੇ ਮਾਲਗੱਡੀ ਅੱਗੇ ਛਾਲ ਮਾਰ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਅੱਖੀਂ ਵੇਖਣ ਵਾਲਿਆਂ ਅਨੁਸਾਰ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ ਅਤੇ ਟਰੇਨ ਆਉਣ ਤੋਂ ਪਹਿਲਾਂ ਗਲੇ ਲੱਗ ਕੇ ਰੋ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਸੈਫਪੁਰ ਜਗਨ ਪਿੰਡ ਦੇ ਵਾਸੀ ਸੁਸ਼ਾਂਤ (20) ਤੇ ਆਸ਼ੀ (17) ਵਜੋਂ ਹੋਈ ਹੈ। ਸੁਸ਼ਾਂਤ ਮੁਰਾਦਾਬਾਦ ’ਚ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਆਪਣੇ ਪਿੰਡ ਵਾਪਸ ਆਇਆ ਸੀ ਅਤੇ ਆਸ਼ੀ ਨੇ ਹੁਣੇ ਜਿਹੇ 12ਵੀਂ ਜਮਾਤ ਪਾਸ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਰਿਵਾਰਕ ਤੇ ਸਮਾਜਿਕ ਦਬਾਅ ਕਾਰਨ ਪ੍ਰੇਸ਼ਾਨ ਸਨ।
ਇਹ ਵੀ ਪੜ੍ਹੋ- ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁੱਢਲੀ ਜਾਂਚ ’ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਬਾਕੀ ਸਥਿਤੀ ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਤੋਂ ਬਾਅਦ ਸਪਸ਼ਟ ਹੋਵੇਗੀ।
ਇਹ ਵੀ ਪੜ੍ਹੋ- ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ