''ਹਰਿਆਣਾ ''ਚ ਲਗਾਤਾਰ ਤੀਜੀ ਵਾਰ ਖਿੜਿਆ ਕਮਲ'', PM ਮੋਦੀ ਦਾ ਪਾਰਟੀ ਵਰਕਰਾਂ ਨੂੰ ਸੁਨੇਹਾ

Tuesday, Oct 08, 2024 - 09:11 PM (IST)

''ਹਰਿਆਣਾ ''ਚ ਲਗਾਤਾਰ ਤੀਜੀ ਵਾਰ ਖਿੜਿਆ ਕਮਲ'', PM ਮੋਦੀ ਦਾ ਪਾਰਟੀ ਵਰਕਰਾਂ ਨੂੰ ਸੁਨੇਹਾ

ਨੈਸ਼ਨਲ ਡੈਸਕ : ਹਰਿਆਣਾ 'ਚ ਤੀਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਪੀਐੱਮ ਮੋਦੀ ਨੇ ਭਾਜਪਾ ਦਫਤਰ ਪਹੁੰਚ ਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਜਿੱਥੇ ਦੁੱਧ ਅਤੇ ਦਹੀਂ ਦਾ ਖਾਣਾ, ਉਹੀ ਸਾਡਾ ਹਰਿਆਣਾ। ਹਰਿਆਣਾ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਅੱਜ ਨਵਰਾਤਰੀ ਦਾ ਛੇਵਾਂ ਦਿਨ, ਮਾਂ ਕਾਤਯਾਨੀ ਦਾ ਦਿਨ ਹੈ। ਮਾਂ ਕਾਤਯਾਨੀ ਇੱਕ ਸ਼ੇਰ ਉੱਤੇ ਬਿਰਾਜਮਾਨ ਹੈ ਜਿਸ ਦੇ ਹੱਥ ਵਿੱਚ ਕਮਲ ਹੈ। ਉਹ ਸਾਨੂੰ ਸਾਰਿਆਂ ਨੂੰ ਅਸੀਸ ਦੇ ਰਹੀ ਹੈ। ਇਹ ਤੀਜੀ ਵਾਰ ਹੈ ਜਦੋਂ ਅਜਿਹੇ ਪਵਿੱਤਰ ਦਿਨ ਹਰਿਆਣਾ ਵਿੱਚ ਕਮਲ ਖਿੜਿਆ ਹੈ।

ਵਿਕਾਸ ਦੀ ਗਾਰੰਟੀ ਨੇ ਝੂਠ ਦੀ ਗੰਢ ਖਤਮ ਕੀਤੀ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਹਰਿਆਣਾ ਵਿੱਚ ਜਿੱਤ ਪਾਰਟੀ ਵਰਕਰਾਂ, ਜੇਪੀ ਨੱਡਾ, ਸੀਐਮ ਨਾਇਬ ਸਿੰਘ ਸੈਣੀ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਅੱਜ ਵਿਕਾਸ ਦੀ ਗਾਰੰਟੀ ਨੇ ਝੂਠ ਦੀ ਗੰਢ ਖ਼ਤਮ ਕਰ ਦਿੱਤੀ ਹੈ। ਹਰਿਆਣਾ ਦੇ ਲੋਕਾਂ ਨੇ ਇਤਿਹਾਸ ਰਚਿਆ ਹੈ। ਹਰਿਆਣਾ ਦਾ ਗਠਨ 1966 'ਚ ਹੋਇਆ ਸੀ। ਹਰਿਆਣਾ 'ਚ ਹੁਣ ਤੱਕ 13 ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਹਰਿਆਣਾ ਦੇ ਲੋਕਾਂ ਨੇ ਸਰਕਾਰ ਬਦਲੀ ਹੈ, ਪਰ ਇਸ ਵਾਰ ਹਰਿਆਣਾ ਦੇ ਲੋਕਾਂ ਨੇ ਜੋ ਕੁਝ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ। ਹਰਿਆਣਾ 'ਚ ਪਹਿਲੀ ਵਾਰ ਪੰਜ ਸਾਰ ਦੇ ਕਾਰਜਕਾਲ ਪੂਰੇ ਕਰਨ ਤੋਂ ਬਾਅਦ ਕੋਈ ਸਰਕਾਰ ਬਣੀ ਹੈ।

ਲੋਕਾਂ ਨੇ ਕਾਂਗਰਸ ਲਈ 'ਨੋ ਐਂਟਰੀ' ਦੇ ਬੋਰਡ ਲਾਏ : ਪੀਐੱਮ ਮੋਦੀ
ਦਿੱਲੀ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ, ਉੱਥੇ ਲੋਕ ਲੰਬੇ ਸਮੇਂ ਤੱਕ ਭਾਜਪਾ ਦਾ ਸਮਰਥਨ ਕਰਦੇ ਹਨ। ਦੂਜੇ ਪਾਸੇ ਕਾਂਗਰਸ ਦੀ ਕੀ ਸਥਿਤੀ ਹੈ? ਪਿਛਲੀ ਵਾਰ ਕਾਂਗਰਸ ਦੀ ਸਰਕਾਰ ਕਦੋਂ ਆਈ ਸੀ? ਕਰੀਬ 13 ਸਾਲ ਪਹਿਲਾਂ ਅਸਾਮ 'ਚ ਉਨ੍ਹਾਂ ਦੀ ਸਰਕਾਰ ਦੁਬਾਰਾ ਬਣੀ ਸੀ ਤੇ ਉਦੋਂ ਤੋਂ ਉਨ੍ਹਾਂ ਦੀ ਸਰਕਾਰ ਨਹੀਂ ਬਣੀ ਹੈ... ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਲੋਕਾਂ ਨੇ ਕਾਂਗਰਸ ਲਈ 'ਨੋ ਐਂਟਰੀ' ਦੇ ਬੋਰਡ ਲਗਾ ਦਿੱਤੇ ਹਨ।

 

 

ਸੰਵਿਧਾਨ ਤੇ ਲੋਕਤੰਤਰ ਦੀ ਜਿੱਤ
ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸ਼ਾਂਤੀਪੂਰਨ ਚੋਣਾਂ ਹੋਈਆਂ, ਵੋਟਾਂ ਦੀ ਗਿਣਤੀ ਹੋਈ ਅਤੇ ਨਤੀਜੇ ਐਲਾਨੇ ਗਏ ਅਤੇ ਇਹ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੀ ਜਿੱਤ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਦੀ ਜਿੱਤ ਹੈ। ਐੱਨਸੀ ਗਠਜੋੜ ਨੂੰ ਦਿੱਤਾ ਗਿਆ ਜਨਾਦੇਸ਼, ਮੈਂ ਉਨ੍ਹਾਂ ਨੂੰ ਵੀ ਵਧਾਈ ਦਿੰਦਾ ਹਾਂ, ਜੇਕਰ ਅਸੀਂ ਵੋਟ ਸ਼ੇਅਰ ਪ੍ਰਤੀਸ਼ਤ ਨੂੰ ਵੇਖੀਏ ਤਾਂ ਭਾਜਪਾ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।

ਜੰਮੂ-ਕਸ਼ਮੀਰ 'ਚ ਵੀ ਸਾਡਾ ਵੋਟ ਸ਼ੇਅਰ ਵਧਿਆ : ਨੱਡਾ
ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜੇਪੀ ਨੱਡਾ ਨੇ ਕਿਹਾ, 'ਇਹ ਜਿੱਤ ਅਸੀਂ ਹਰਿਆਣਾ 'ਚ ਹਾਸਲ ਕੀਤੀ ਅਤੇ ਜੰਮੂ-ਕਸ਼ਮੀਰ 'ਚ ਵੀ ਸਾਡੀ ਵੋਟ ਸ਼ੇਅਰ ਵਧੀ। ਇਹ ਜਨਤਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਤੇ ਭਰੋਸਾ ਪ੍ਰਗਟਾਉਣ ਦਾ ਨਤੀਜਾ ਹੈ।

 

 

ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੇ ਝੂਠ ਨੂੰ ਨਕਾਰਿਆ : ਨੱਡਾ
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੇ ਝੂਠ ਨੂੰ ਨਕਾਰ ਦਿੱਤਾ ਹੈ। ਨੱਡਾ ਨੇ ਕਿਹਾ ਕਿ ਕਾਂਗਰਸੀ ਲੋਕ ਹਰ ਤਰ੍ਹਾਂ ਨਾਲ ਝੂਠ ਫੈਲਾਉਣ 'ਚ ਲੱਗੇ ਹੋਏ ਸਨ ਪਰ ਜਨਤਾ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ 'ਚ ਤੀਜੀ ਵਾਰ ਹਰਿਆਣਾ 'ਚ ਸਰਕਾਰ ਬਣਾਈ ਹੈ।


author

Baljit Singh

Content Editor

Related News