‘ਅੱਜ ਮੈਂ ਆਪਣਾ ਭਰਾ ਗੁਆ ਦਿੱਤਾ’, ਝੁਨਝੁਨਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਸਮ੍ਰਿਤੀ ਦਾ ਭਾਵੁਕ ਟਵੀਟ

Sunday, Aug 14, 2022 - 03:55 PM (IST)

‘ਅੱਜ ਮੈਂ ਆਪਣਾ ਭਰਾ ਗੁਆ ਦਿੱਤਾ’, ਝੁਨਝੁਨਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਸਮ੍ਰਿਤੀ ਦਾ ਭਾਵੁਕ ਟਵੀਟ

ਨਵੀਂ ਦਿੱਲੀ– ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸ਼ੇਅਰ ਬਜ਼ਾਰ ਦੇ ਦਿੱਗਜ਼ ਰਾਕੇਸ਼ ਝੁਨਝੁਨਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੱਜ ਆਪਣਾ ਭਰਾ ਗੁਆ ਦਿੱਤਾ ਹੈ। ਭਾਰਤ ਦੇ ‘ਵਾਰੇਨ ਬਫੇ’ ਵਜੋਂ ਜਾਣੇ ਜਾਂਦੇ ਝੁਨਝੁਨਵਾਲਾ ਦਾ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 62 ਸਾਲਾ ਦੇ ਸਨ।

PunjabKesari

ਇਰਾਨੀ ਨੇ ਟਵੀਟ ਕੀਤਾ, ‘‘ਮੈਂ ਅੱਜ ਆਪਣਾ ਭਰਾ ਗੁਆ ਦਿੱਤਾ... ਇਕ ਅਜਿਹਾ ਰਿਸ਼ਤਾ ਜੋ ਬਹੁਤ ਲੋਕਾਂ ਨੂੰ ਨਹੀਂ ਪਤਾ ਸੀ। ਉਹ ਉਨ੍ਹਾਂ ਨੂੰ ਅਰਬਪਤੀ ਨਿਵੇਸ਼ਕ, ਬੀ. ਐੱਸ. ਈ. ਦਾ ਬਾਦਸ਼ਾਹ ਬੁਲਾਉਂਦੇ ਸਨ ਪਰ ਉਹ ਹਮੇਸ਼ਾ ਸੁਫ਼ਨੇ ਵੇਖਣ ਵਾਲੇ ਵਿਅਕਤੀ ਸਨ ਅਤੇ ਰਹਿਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਗਜ਼ ਨਿਵੇਸ਼ਕ ਦ੍ਰਿੜ, ਦਿਆਲੂ, ਨਿਮਰਤਾ ਵਾਲੇ ਅਤੇ ਮੇਰੇ ਵੱਡੇ ਭਰਾ ਸਨ।’’

PunjabKesari

ਸਮ੍ਰਿਤੀ ਨੇ ਇਕ ਹੋਰ ਟਵੀਟ ’ਚ ਕਿਹਾ, ‘‘ਭਰਾ ਹਮੇਸ਼ਾ ਮੈਨੂੰ ਬੋਲਦੇ ਸਨ ‘ਆਪਣੇ ਦਮ ’ਤੇ ਜੀਓ’... ਅਤੇ ਉਹ ਆਪਣੀਆਂ ਸ਼ਰਤਾਂ ’ਤੇ ਜੀਏ... ਰਾਕੇਸ਼ ਝੁਨਝੁਨਵਾਲਾ ਮਹਾਨ ਸ਼ਖ਼ਸ, ਤੁਹਾਡੀ ਵਿਰਾਸਤ ਹਮੇਸ਼ਾ ਰਹੇਗੀ।’’


author

Tanu

Content Editor

Related News