ਭਗਵਾਨ ਰਾਮ ਦੀ ਪ੍ਰਾਚੀਨ ਮੂਰਤੀ ਦੀ ਟੁੱਟੀ ਉਂਗਲੀ ਮੁੜ ਜੋੜੀ

Saturday, Nov 23, 2024 - 08:54 PM (IST)

ਤਿਰੁਪਤੀ, (ਭਾਸ਼ਾ)- ਆਂਧਰਾ ਪ੍ਰਦੇਸ਼ ਵਿਚ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਨੇ ਭਗਵਾਨ ਰਾਮ ਦੀ ਇਕ ਪ੍ਰਾਚੀਨ ਮੂਰਤੀ ਦੀ ਟੁੱਟੀ ਹੋਈ ਉਂਗਲੀ ਨੂੰ ਮੁੜ ਜੋੜ ਦਿੱਤਾ ਹੈ। ਟੀ. ਟੀ. ਡੀ. ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਟੀ. ਟੀ. ਡੀ. ਮੁਤਾਬਕ, ਮੰਨਿਆ ਜਾਂਦਾ ਹੈ ਕਿ ਇਹ ਮੂਰਤੀ ਲੱਗਭਗ ਇਕ ਹਜ਼ਾਰ ਸਾਲ ਪੁਰਾਣੀ ਹੈ।

ਮੰਦਰ ਪ੍ਰਸ਼ਾਸਨ ਨੇ ਕਿਹਾ ਕਿ 2021 ਵਿਚ ਭਗਵਾਨ ਰਾਮ ਦੇ ਮੇਲੇ ਦੌਰਾਨ ਮੂਰਤੀ ਦੇ ਖੱਬੇ ਹੱਥ ਦੀ ਇਕ ਉਂਗਲੀ ਥੋੜ੍ਹੀ ਜਿਹੀ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਮੰਦਰ ਦੇ ਅਧਿਕਾਰੀਆਂ ਨੇ ਇਸ ਨੂੰ ਅਸਥਾਈ ਤੌਰ ’ਤੇ ਸੁਨਹਿਰੇ ਕਵਚ ਨਾਲ ਢੱਕ ਦਿੱਤਾ ਸੀ। ਟੀ. ਟੀ. ਡੀ. ਦੇ ਇਕ ਸੂਤਰ ਨੇ ਦੱਸਿਆ ਕਿ ਇਹ ਮੂਰਤੀ ਪਹਾੜੀ ਦੀ ਇਕ ਚੋਟੀ ’ਤੇ ਮਿਲੀ ਸੀ। ਤਿਰੁਮਾਲਾ ਵਿਚ 12 ਸਾਲਾਂ ਵਿਚ ਇਕ ਵਾਰ ਖਰਾਬ ਹੋਈਆਂ ਮੂਰਤੀਆਂ ਦੀ ਮੁਰੰਮਤ ਕਰਨ ਦੀ ਰਵਾਇਤ ਹੈ। ਅਜਿਹਾ ਅਗਲਾ ਮੌਕਾ 5 ਸਾਲ ਬਾਅਦ 2030 ਵਿਚ ਆਵੇਗਾ।


Rakesh

Content Editor

Related News