208 ਕਿਲੋ ਸੋਨੇ ਨਾਲ ਸਜਣਗੇ ਭਗਵਾਨ ਜਗਨਨਾਥ, ਬਲਭੱਦਰ ਅਤੇ ਸੁਭੱਦਰਾ ਦੇ ਰੱਥ
Sunday, Jul 06, 2025 - 11:17 PM (IST)

ਪੁਰੀ- ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਰੱਥਾਂ ਨੂੰ ‘ਸੁਨਾ ਭੇਸ਼ਾ’ ਰਸਮ ਦੌਰਾਨ 208 ਕਿਲੋ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਜਾਵੇਗਾ। ‘ਸੁਨਾ ਭੇਸ਼ਾ’ ਪੁਰੀ ’ਚ ਸਾਲਾਨਾ ਰੱਥ ਯਾਤਰਾ ਤਿਉਹਾਰ ਦਾ ਇਕ ਅਨਿੱਖੜਵਾਂ ਅੰਗ ਹੈ। ਮੰਦਰ ਦੇ ਸੂਤਰਾਂ ਅਨੁਸਾਰ ਦੇਵਤਿਆਂ ਨੂੰ 30 ਵੱਖ-ਵੱਖ ਡਿਜ਼ਾਈਨਾਂ ਦੇ ਗਹਿਣੇ ਪਾਏ ਗਏ, ਜਿਨ੍ਹਾਂ ’ਚ ਸੋਨਾ, ਹੀਰੇ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ਸ਼ਾਮਲ ਹਨ। ਸ਼੍ਰੀ ਜਗਨਨਾਥ ਸੱਭਿਆਚਾਰ ਦੇ ਲੇਖਕ ਅਤੇ ਖੋਜਕਰਤਾ ਭਾਸਕਰ ਮਿਸ਼ਰਾ ਨੇ ਕਿਹਾ ਕਿ ਸ਼ੁਰੂਆਤ ’ਚ 1460 ’ਚ ਰਾਜਾ ਕਪਿਲੇਂਦਰ ਦੇਬ ਦੇ ਸਮੇਂ ਦੌਰਾਨ ਲੱਗਭਗ 138 ਡਿਜ਼ਾਈਨਾਂ ਦੇ ਗਹਿਣੇ ਪਹਿਨੇ ਜਾਂਦੇ ਸਨ। ਅੱਜ ਵੀ ਇਸ ਰਸਮ ’ਚ ਲੱਗਭਗ 208 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ।