ਲੰਬੇ ਸਮੇਂ ਤੱਕ ਆਨਲਾਈਨ ਪੜ੍ਹਾਈ ਨਾਲ ਬੱਚਿਆਂ ਦੀ ਸਿਹਤ ''ਤੇ ਪੈ ਰਿਹੈ ਅਸਰ

05/23/2020 4:40:24 PM

ਜੰਮੂ (ਭਾਸ਼ਾ)- ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕਡਾਊਨ ਹੈ। ਲਾਕਡਾਊਨ ਕਾਰਨ ਸਕੂਲ-ਕਾਲਜ ਵੀ ਬੰਦ ਹਨ, ਜਿਸ ਕਾਰਨ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਪਰ ਲੰਬੇ ਸਮੇਂ ਤੱਕ ਆਨਲਾਈਨ ਪੜ੍ਹਾਈ ਤੋਂ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਜੰਮੂ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਲਾਕਡਾਊਨ ਦੌਰਾਨ ਪ੍ਰਾਈਵੇਟ ਸਕੂਲਾਂ ਨੂੰ ਨਿਯਮਿਤ ਤੌਰ 'ਤੇ ਲੰਬੇ ਸਮੇਂ ਤੱਕ ਆਨਲਾਈਨ ਜਮਾਤਾਂ ਲੈਣ ਦੀ ਵਿਵਸਥਾ ਨੂੰ ਇਹ ਕਹਿੰਦੇ ਹੋਏ ਟਾਲਣ ਲਈ ਕਿਹਾ ਕਿ ਇਸ ਨਾਲ ਬੱਚਿਆਂ ਦੀ ਸਿਹਤ 'ਤੇ ਉਲਟ ਅਸਰ ਪੈ ਸਕਦਾ ਹੈ। ਜੰਮੂ ਦੀ ਸਕੂਲ ਸਿੱਖਿਆ ਦੇ ਡਾਇਰੈਕਟਰ ਅਨੁਰਾਧਾ ਗੁਪਤਾ ਨੇ ਸਕੂਲਾਂ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਸ਼ਨੀਵਾਰ ਨੂੰ ਦੱਸਿਆ ਕਿ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਹਰ ਦਿਨ ਨਿਯਮਿਤ ਰੂਪ ਨਾਲ ਲੰਬੇ ਸਮੇਂ ਤੱਕ ਆਨਲਾਈਨ ਜਮਾਤਾਂ ਨਹੀਂ ਲਈਆਂ ਜਾਣੀਆਂ ਚਾਹੀਦੀਆਂ, ਕਿਉਂਕਿ ਇਸ ਨਾਲ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ।

ਅਨੁਰਾਧਾ ਨੇ ਸਕੂਲਾਂ ਨੂੰ ਪੈਰੇਂਟਸ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਆਨਲਾਈਨ, ਇੰਟਐਕਟਿਵ ਕਲਾਸਾਂ ਲਈ ਇਕ ਪ੍ਰੋਗਰਾਮ ਤਿਆਰ ਕਰਨ ਲਈ ਕਿਹਾ ਗਿਆ ਹੈ। ਡਾਇਰੈਕਟਰ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਹੂਲਤਾਵਾਂ ਦੀ ਉਪਲੱਬਧਾਂ ਮੁਤਾਬਕ ਬਦਲਵੇਂ ਮਾਧਿਅਮਾਂ ਤੋਂ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਤੰਤਰ ਵਿਕਸਿਤ ਕਰਨੇ ਪੈਣਗੇ ਅਤੇ ਇਸ ਨੂੰ ਆਪਣੀਆਂ ਵੈੱਬਸਾਈਟਾਂ 'ਤੇ ਅਪਲੋਡ ਕਰਨ ਦੇ ਨਾਲ-ਨਾਲ ਡਾਇਰੈਕਟੋਰੇਟ ਨਾਲ ਸਾਂਝਾ ਵੀ ਕਰਨਾ ਹੋਵਾਂਗੇ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਨੂੰ ਦੇਖਦਿਆਂ ਆਨਲਾਈਨ ਅਤੇ ਡਿਸਟੈਂਸ ਸਿੱਖਿਆ ਨੂੰ ਜਾਰੀ ਰੱਖਦੇ ਹੋਏ ਮਹੱਤਵਪੂਰਨ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਦੇ ਮਾਤਾ-ਪਿਤਾ ਲਈ ਸਲਾਹ-ਮਸ਼ਵਰਾ ਜਾਰੀ ਕਰਨ ਦੀ ਜ਼ਰੂਰਤ ਮਹਿਸੂਸ ਹੋਈ।


Tanu

Content Editor

Related News