ਜ਼ਮੀਨ ਤੋਂ ਹਮਲਾ ਕਰਨ ਵਾਲੀ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

Tuesday, Jun 16, 2026 - 07:38 AM (IST)

ਜ਼ਮੀਨ ਤੋਂ ਹਮਲਾ ਕਰਨ ਵਾਲੀ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ (ਏਜੰਸੀ) - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਸੋਮਵਾਰ ਨੂੰ ਓਡਿਸ਼ਾ ਦੇ ਤੱਟ ’ਤੇ ਸਥਿਤ ਡਾ. ਏ. ਪੀ. ਜੇ. ਅਬਦੁਲ ਕਲਾਮ ਟਾਪੂ ਤੋਂ ਜ਼ਮੀਨ ’ਤੇ ਹਮਲਾ ਕਰਨ ਵਾਲੀ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ ਗਿਆ। ਇਸ ਦੀ ਜਾਣਕਾਰੀ ਰੱਖਿਆ ਮੰਤਰਾਲਾ ਵਲੋਂ ਦਿੱਤੀ ਗਈ। ਉਨ੍ਹਾਂ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਕੀਕ੍ਰਿਤ ਪ੍ਰੀਖਣ ਰੇਂਜ, ਚਾਂਦੀਪੁਰ ਵਿਚ ਵੱਖ-ਵੱਖ ਟ੍ਰੈਕਿੰਗ ਯੰਤਰਾਂ ਤੋਂ ਮਿਲੇ ਡਾਟਾ ਅਨੁਸਾਰ, ਪ੍ਰੀਖਣ ਦੇ ਸਾਰੇ ਟੀਚੇ ਪੂਰੀ ਤਰ੍ਹਾਂ ਹਾਸਲ ਕਰ ਲਏ ਗਏ।

ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਇਹ ਦੇਸ਼ ਵਿਚ ਹੀ ਵਿਕਸਿਤ ਕੀਤੀ ਗਈ ਮਿਜ਼ਾਈਲ ਹੈ, ਜਿਸ ਦੇ ਸਾਰੇ ਸਬ-ਸਿਸਟਮ ਡੀ. ਆਰ. ਡੀ. ਓ. ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਉਦਯੋਗ ਭਾਈਵਾਲਾਂ (ਇੰਡਸਟਰੀ ਪਾਰਟਨਰਜ਼) ਵੱਲੋਂ ਵਿਕਸਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਉਡਾਣ ਪ੍ਰੀਖਣ ’ਤੇ ਡੀ. ਆਰ. ਡੀ. ਓ. ਟੀਮ ਅਤੇ ਉਦਯੋਗ ਭਾਈਵਾਲਾਂ ਨੂੰ ਵਧਾਈ ਦਿੱਤੀ ਹੈ।

ਪੜ੍ਹੋ ਇਹ ਵੀ - ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ ਝਟਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News