ਲੰਡਨ : ਰਾਹੁਲ ਗਾਂਧੀ ਦੇ ਪ੍ਰੋਗਰਾਮ 'ਚ ਦਾਖਲ ਹੋਏ ਖਾਲਿਸਤਾਨ ਸਮਰਥਕ, ਲਗਾਏ ਨਾਅਰੇ

08/26/2018 12:37:53 PM

ਲੰਡਨ/ਨਵੀਂ ਦਿੱਲੀ (ਬਿਊਰੋ)— ਲੰਡਨ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਨੀਵਾਰ ਨੂੰ ਆਯੋਜਿਤ ਅਖੀਰੀ ਪ੍ਰੋਗਰਾਮ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਘੁਸਪੈਠ ਕੀਤੀ। ਬਾਅਦ ਵਿਚ ਸੁਰੱਖਿਆ ਬਲਾਂ ਅਤੇ ਪੁਲਸ ਨੇ ਉਨ੍ਹਾਂ ਨੂੰ ਉੱਥੋਂ ਦੀ ਹਟਾ ਦਿੱਤਾ। ਇਨ੍ਹਾਂ ਸਮਰਥਕਾਂ ਵਿਚ ਤਿੰਨ ਪੁਰਸ਼ ਅਤੇ ਇਕ ਮਹਿਲਾ ਸ਼ਾਮਲ ਸੀ। ਇਨ੍ਹਾਂ ਸਮਰਥਕਾਂ ਨੇ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਵੀ ਲਗਾਏ। ਇਸ ਪ੍ਰੋਗਰਾਮ ਵਿਚ ਰਾਹੁਲ ਗਾਂਧੀ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕਰਨ ਵਾਲੇ ਸਨ।

 ਰਮਾਦਾ ਹੋਟਲ ਦੇ ਕਾਨਫਰੰਸ ਹਾਲ ਵਿਚ ਆਯੋਜਿਤ ਪ੍ਰੋਗਰਾਮ ਵਿਚ ਉਕਤ ਚਾਰੇ ਸਮਰਥਕ ਟੇਬਲ 'ਤੇ ਜਾ ਕੇ ਬੈਠ ਗਏ। ਜਿਸ ਟੇਬਲ 'ਤੇ ਇਹ ਸਮੂਹ ਬੈਠਾ ਸੀ, ਉਸ ਦੇ ਆਲੇ-ਦੁਆਲੇ 1000 ਤੋਂ ਵਧੇਰੇ ਭਾਰਤੀ ਕਾਂਗਰਸ ਸਮਰਥਕ ਮੌਜੂਦ ਸਨ, ਜੋ ਰਾਹੁਲ ਗਾਂਧੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਸਮਰਥਕਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਰਾਹੁਲ ਗਾਂਧੀ ਦੇ ਸਿੱਖ ਦੰਗਿਆਂ ਵਿਚ ਕਾਂਗਰਸ ਦੇ ਸ਼ਾਮਲ ਨਾ ਹੋਣ ਦੇ ਬਿਆਨ ਨਾਲ ਨਾਰਾਜ਼ ਹਨ। ਜਿਹੜੇ ਖਾਲਿਸਤਾਨ ਸਮਰਥਕ ਪ੍ਰੋਗਰਾਮ ਵਿਚ ਦਾਖਲ ਹੋਣ ਵਿਚ ਸਫਲ ਰਹੇ ਉਹ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਪ੍ਰੋਗਰਾਮ ਵਿਚ ਰੁਕਾਵਟ ਪਾਉਣਾ ਚਾਹੁੰਦੇ ਸਨ। 

PunjabKesari

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਪਹਿਲਾਂ ਚੁੱਪ ਚਾਪ ਬੈਠੇ ਸਨ। ਉਦੋਂ ਹੀ ਆਯੋਜਕਾਂ ਨੇ ਨਿਮਰਤਾ ਸਹਿਤ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ। ਜਦੋਂ ਉਨ੍ਹਾਂ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਤਾਂ ਪੁਲਸ ਨੂੰ ਬੁਲਾਇਆ ਗਿਆ। ਜਿਸ ਸਮੇਂ ਪ੍ਰੋਗਰਾਮ ਵਿਚ ਸ਼ੁਰੂਆਤੀ ਭਾਸ਼ਣ ਚੱਲ ਰਹੇ ਸਨ ਉਦੋਂ ਕੁਝ ਪੁਲਸ ਕਰਮਚਾਰੀ ਉੱਥੇ ਆਏ ਅਤੇ ਉਨ੍ਹਾਂ ਦੀ ਟੇਬਲ ਦੇ ਚਾਰੇ ਪਾਸੇ ਖੜ੍ਹੇ ਹੋ ਗਏ। ਇਸ ਮਗਰੋਂ ਪੁਲਸ ਕਰਮਚਾਰੀ ਚਾਰਾਂ ਨੂੰ ਪ੍ਰੋਗਰਾਮ ਦੇ ਬਾਹਰ ਲੈ ਗਏ। ਉਨ੍ਹਾਂ ਵਿਚੋਂ ਲੰਬੀ ਦਾੜ੍ਹੀ ਵਾਲੇ ਪੁਰਸ਼ਾਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਕਾਲੇ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਜਦੋਂ ਉਨ੍ਹਾਂ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੌਰਾਨ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਸਮੂਹ ਨੂੰ ਬਾਹਰ ਕੱਢੇ  ਜਾਣ ਦੇ 30 ਮਿੰਟ ਬਾਅਦ ਰਾਹੁਲ ਗਾਂਧੀ ਪ੍ਰੋਗਰਾਮ ਸਥਲ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਕੀਤਾ।


Related News