ਲੋਕ ਸਭਾ ਹੰਗਾਮਾ: ਸਪੀਕਰ ਨੇ 21 ਹੋਰ ਮੈਂਬਰਾਂ ਨੂੰ ਕੀਤਾ ਮੁਅੱਤਲ

01/03/2019 6:03:14 PM

ਨਵੀਂ ਦਿੱਲੀ— ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਾਰਵਾਈ 'ਚ ਗਤੀਰੋਧ ਪੈਦਾ ਕਰਨ ਲਈ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਦੇ 14 ਅਤੇ ਅੰਨਾਦਰਮੁਕ ਦੇ 7 ਮੈਂਬਰਾਂ ਨੂੰ ਵੀਰਵਾਰ ਨੂੰ ਚਾਰ ਦਿਨਾਂ ਲਈ ਮੁਅੱਤਲ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਸ਼੍ਰੀਮਤੀ ਮਹਾਜਨ ਨੇ ਤੇਦੇਪਾ ਦੇ ਜਿਨ੍ਹਾਂ 14 ਮੈਂਬਰਾਂ ਦੇ ਖਿਲਾਫ ਹੰਗਾਮਾ ਕਰਨ ਦੇ ਦੋਸ਼ 'ਚ ਕਾਰਵਾਈ ਕੀਤੀ ਹੈ, ਉਨ੍ਹਾਂ 'ਚੋਂ 12 ਮੈਂਬਰਾਂ ਨੂੰ ਲੰਚ ਸਮੇਂ ਤੋਂ ਪਹਿਲਾਂ ਅਤੇ 2 ਨੂੰ ਲੰਚ ਤੋਂ ਬਾਅਦ ਮੁਅੱਤਲ ਕੀਤਾ ਗਿਆ। ਇਸ ਤਰ੍ਹਾਂ ਨਾਲ 2 ਦਿਨ 'ਚ ਲੋਕ ਸਭਾ ਸਪੀਕਰ ਨੇ ਕੁੱਲ 46 ਮੈਂਬਰਾਂ ਨੂੰ ਚਾਲੂ ਸੈਸ਼ਨ 'ਚ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਹੈ। ਲੋਕ ਸਭਾ 'ਚ ਅੰਨਾ ਦਰਮੁਕ ਅਤੇ ਤੇਦੇਪਾ ਮੈਂਬਰਾਂ ਦਾ ਹੰਗਾਮਾ ਸਵੇਰ ਤੋਂ ਚੱਲ ਰਿਹਾ ਸੀ। ਹੰਗਾਮੇ ਦੇ ਨਾਲ-ਨਾਲ ਇਹ ਮੈਂਬਰ ਕਾਗਜ਼ ਦੇ ਟੁੱਕੜੇ ਸਪੀਕਰ ਦੇ ਆਸਨ ਕੋਲ ਵਾਰ-ਵਾਰ ਉਛਾਲਦੇ ਨਜ਼ਰ ਆਏ, ਜਿਸ 'ਤੇ ਸਪੀਕਰ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਅਤੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਨ੍ਹਾਂ ਮੈਂਬਰਾਂ ਦੇ ਹੰਗਾਮੇ ਕਾਰਨ ਪਹਿਲੇ ਪ੍ਰਸ਼ਨਕਾਲ ਰੁਕਿਆ ਰਿਹਾ ਅਤੇ ਫਿਰ 12 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਮੈਂਬਰ ਮੁੜ ਹੰਗਾਮਾ ਕਰਦੇ ਹੋਏ ਸਦਨ ਦੇ ਵਿਚੋ-ਵਿਚ ਆ ਗਏ ਅਤੇ ਉਹ ਕਾਗਜ਼ ਦੇ ਟੁੱਕੜੇ ਉਛਾਲਦੇ ਰਹੇ।

ਮੈਂਬਰਾਂ 'ਤੇ ਜਦੋਂ ਚਿਤਾਵਨੀ ਦਾ ਕੋਈ ਅਸਰ ਨਹੀਂ ਹੋਇਆ ਤਾਂ ਸ਼੍ਰੀਮਤੀ ਮਹਾਜਨ ਨੇ ਦੋਹਾਂ ਦਲਾਂ ਦੇ 19 ਮੈਂਬਰਾਂ ਨੂੰ ਮੁਅੱਤਲ ਕਰ ਕੇ 2 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤ। ਲੰਚ ਤੋਂ ਬਾਅਦ ਸਦਨ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਤੇਦੇਪਾ ਅਤੇ ਅੰਨਾਦਰਮੁਕ ਦੇ ਬਾਕੀ ਮੈਂਬਰ ਆਪਣੀਆਂ ਮੰਗਾਂ ਦੇ ਸਮਰਥਨ 'ਚ ਫਿਰ ਸਦਨ ਦੇ ਵਿਚੋ-ਵਿਚ ਆ ਗਏ। ਸਪੀਕਰ ਨੇ ਪਹਿਲਾਂ ਮੁਅੱਤਲ ਕੀਤੇ ਗਏ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ ਪਰ ਉਹ ਨਹੀਂ ਮੰਨੇ ਅਤੇ ਹੰਗਾਮਾ ਕਰਦੇ ਹੋਏ ਨਾਅਰੇ ਲਗਾਉਂਦੇ ਰਹੇ। ਇਸ ਦੌਰਾਨ ਸ਼੍ਰੀਮਤੀ ਮਹਾਜਨ ਨੇ ਤੇਦੇਪਾ ਦੇ 2 ਮੈਂਬਰਾਂ ਰਵਿੰਦਰ ਬਾਬੂ ਅਤੇ ਸ਼੍ਰੀਨਿਵਾਸ ਦਾ ਨਾਂ ਲੈ ਕੇ ਚਿਤਾਵਨੀ ਦਿੱਤੀ ਕਿ ਉਹ ਲਗਾਤਾਰ ਸਦਨ ਦੀ ਕਾਰਵਾਈ 'ਚ ਰੁਕਾਵਟ ਪਾ ਰਹੇ ਹਨ। ਸ਼੍ਰੀਮਤੀ ਮਹਾਜਨ ਨੇ ਦੋਹਾਂ ਨੂੰ ਸੀਟਾਂ 'ਤੇ ਜਾਣ ਲਈ ਕਿਹਾ ਪਰ ਦੋਹਾਂ ਮੈਂਬਰਾਂ ਨੇ ਸਪੀਕਰ ਦੀ ਗੱਲ ਅਣਸੁਣੀ ਕਰ ਦਿੱਤੀ। ਸ਼੍ਰੀਮਤੀ ਮਹਾਜਨ ਨੇ ਕਿਹਾ ਕਿ ਦੋਵੇਂ ਮੈਂਬਰਾਂ ਨਿਯਮਾਂ ਦੀ ਲਗਾਤਾਰ ਉਲੰਘਣਾ ਕਰ ਰਹੇ ਹਨ ਅਤੇ ਲਗਾਤਾਰ ਸਦਨ ਦੀ ਵਿਵਸਥਾ 'ਚ ਰੁਕਾਵਟ ਬਣ ਰੇਹ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਿਨ੍ਹਾਂ ਮੈਂਬਰਾਂ ਦਾ ਨਾਂ ਲੈ ਰਹੀ ਹੈ, ਉਹ ਨਿਯਮ 374-ਏ ਦੇ ਅਧੀਨ ਖੁਦ ਸਦਨ ਦੀ ਕਾਰਵਾਈ ਤੋਂ ਬਾਕੀ 4 ਦਿਨਾਂ ਲਈ ਮੁਅੱਤਲ ਹੋ ਜਾਣਗੇ, ਇਸ ਲਈ ਉਹ ਸਦਨ ਤੋਂ ਬਾਹਰ ਚੱਲੇ ਗਏ। ਇਸ ਦਰਮਿਆਨ ਸਦਨ 'ਚ ਹੰਗਾਮਾ ਵਧ ਗਿਆ ਅਤੇ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।


DIsha

Content Editor

Related News