ਲੋਕ ਸਭਾ ''ਚ SPG ਸੋਧ ਬਿੱਲ ''ਤੇ ਘਮਾਸਾਨ, ਸ਼ਾਹ ਬੋਲੇ-  ਪੀ.ਐੱਮ. ਦੀ ਸੁਰੱਖਿਆ ਕਰਨਾ ਜ਼ਿੰਮੇਵਾਰੀ

11/27/2019 4:26:00 PM

ਨਵੀਂ ਦਿੱਲੀ— ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਵਾਇਨਾਡ ਤੋਂ ਸੰਸਦ ਮੈਂਬ ਰਾਹੁਲ ਗਾਂਧੀ ਨੂੰ ਦਿੱਤੀ ਗਈ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਪੀ.ਜੀ.) ਦੇ ਹਟਾਏ ਜਾਣ ਨੂੰ ਲੈ ਕੇ ਕਾਂਗਰਸ ਵਲੋਂ ਕਾਫ਼ੀ ਬਵਾਲ ਕੀਤਾ ਗਿਆ ਸੀ। ਉੱਥੇ ਹੀ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਸ.ਪੀ.ਜੀ. ਸੁਰੱਖਿਆ ਐਕਟ 'ਚ ਸੋਧ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਦੇ ਅਧੀਨ ਹੁਣ ਐੱਸ.ਪੀ.ਜੀ. ਸੁਰੱਖਿਆ ਸਿਰਫ਼ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਘਰ ਰਹਿਣ ਵਾਲਿਆਂ ਲਈ ਹੀ ਹੋਵੇਗੀ। ਸ਼ਾਹ ਨੇ ਕਿਹਾ ਕਿ ਮੈਂ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਪੀ.ਜੀ.) ਐਕਟ 'ਚ ਸੋਧ ਦੇ ਨਾਲ ਇੱਥੇ ਆਇਆ ਹਾਂ। ਸੋਧ ਤੋਂ ਬਾਅਦ ਇਸ ਐਕਟ ਦੇ ਅਧੀਨ, ਐੱਸ.ਪੀ.ਜੀ. ਸੁਰੱਖਿਆ ਸਿਰਫ਼ ਮੌਜੂਦਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਜਾਵੇਗਾ, ਜੋ ਪ੍ਰਧਾਨ ਮੰਤਰੀ ਦੇ ਘਰ ਉਨ੍ਹਾਂ ਨਾਲ ਅਧਿਕਾਰਤ ਤੌਰ 'ਤੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਲ ਹੀ ਕੋਈ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਜੋ ਸਰਕਾਰ ਵਲੋਂ ਮਿਲੇ ਘਰ 'ਚ ਰਹਿੰਦੇ ਹਨ, ਉਨ੍ਹਾਂ ਨੂੰ ਵੀ 4 ਸਾਲ ਦੀ ਮਿਆਦ ਤੱਕ ਐੱਸ.ਪੀ. ਜੀ. ਸੁਰੱਖਿਆ ਪ੍ਰਾਪਤ ਹੋਵੇਗੀ।

ਅਮਿਤ ਸ਼ਾਹ ਨੇ ਕਿਹਾ ਕਿ ਸੁਰੱਖਿਆ ਦੇ ਇਸ ਕਵਰ ਲਈ 'ਸਪੈਸ਼ਲ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਆਦਰਸ਼ ਰੂਪ ਨਾਲ ਪ੍ਰਧਾਨ ਮੰਤਰੀ ਲਈ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਸਰੀਰਕ ਸੁਰੱਖਿਆ ਨਹੀਂ ਹੈ। ਸਗੋਂ ਉਨ੍ਹਾਂ ਦੇ ਵਿਭਾਗ ਸਿਹਤ ਅਤੇ ਹੋਰ ਲੋਕਾਂ ਦਰਮਿਆਨ ਸੰਚਾਰ ਨੂੰ ਵੀ ਸੁਰੱਖਿਆ ਦੇਣਾ ਹੁੰਦਾ ਹੈ।

ਦੱਸਣਯੋਗ ਹੈ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਉਨ੍ਹਾਂ ਦੀ ਐੱਸ.ਪੀ.ਜੀ. ਸੁਰੱਖਿਆ ਵਾਪਸ ਲਈ ਜਾਵੇਗੀ ਤਾਂ ਇਸ ਗੱਲ ਨੂੰ ਲੈ ਕੇ ਕਾਂਗਰਸ ਵਲੋਂ ਕਾਫ਼ੀ ਵਿਰੋਧ ਹੋਇਆ ਸੀ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਨੇ ਲੋਕ ਸਭਾ 'ਚ ਕਿਹਾ ਸੀ ਕਿ ਸਰਕਾਰ ਇਨ੍ਹਾਂ ਦੇ ਜੀਵਨ ਨਾਲ ਸਮਝੌਤਾ ਕਰ ਰਹੀ ਹੈ।


DIsha

Content Editor

Related News