ਲੋਕ ਸਭਾ ਸਪੀਕਰ ਓਮ ਬਿਰਲਾ ਦੀ ਸੰਸਦ ਮੈਂਬਰਾਂ ਨੇ ਕੀਤੀ ਤਰੀਫ

06/26/2019 4:57:03 PM

ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਬੁੱਧਵਾਰ ਨੂੰ ਸਦਨ ਵਿਚ ਵੱਖ-ਵੱਖ ਮੈਂਬਰਾਂ ਦੀ ਵਾਹ-ਵਾਹੀ ਮਿਲੀ। ਓਮ ਬਿਰਲਾ ਨੇ ਲਗਾਤਾਰ ਸਾਢੇ 3 ਘੰਟੇ ਆਸਨ 'ਤੇ ਬੈਠ ਕੇ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਵੇਂ ਮੈਂਬਰਾਂ ਨੂੰ ਬੋਲਣ ਦਾ ਮੌਕਾ ਦਿੱਤਾ। ਸਦਨ ਵਿਚ ਸਿਫਰ ਕਾਲ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਨੇ ਕਿਹਾ ਕਿ ਸਪੀਕਰ ਭੁੱਖ ਵੀ ਭੁੱਲ ਗਏ ਹਨ ਅਤੇ ਲਗਾਤਾਰ ਸਦਨ ਦੀ ਕਾਰਵਾਈ ਨੂੰ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ਦਾ ਉਦਾਹਰਣ ਹੈ ਕਿ ਸਪੀਕਰ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ।

ਸਦਨ ਵਿਚ ਸਿਫਰ ਕਾਲ ਦੌਰਾਨ ਹੀ ਭਾਜਪਾ ਦੇ ਗਣੇਸ਼ ਸਿੰਘ ਅਤੇ ਰਾਜਿੰਦਰ ਅਗਰਵਾਲ ਸਮੇਤ ਹੋਰ ਮੈਂਬਰਾਂ ਨੇ ਵੀ ਸਪੀਕਰ ਓਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਕਈ ਨਵੇਂ ਮੈਂਬਰਾਂ ਨੂੰ ਵੀ ਸਿਫਰ ਕਾਲ ਵਿਚ ਬੋਲਣ ਦਾ ਮੌਕਾ ਦਿੱਤਾ ਗਿਆ ਅਤੇ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਇੱਥੇ ਦੱਸ ਦੇਈਏ ਕਿ ਲੋਕ ਸਭਾ ਸਪੀਕਰ ਅੱਜ ਸਵੇਰੇ 11 ਵਜੇ ਪ੍ਰਸ਼ਨ ਕਾਲ ਸ਼ੁਰੂ ਹੋਣ ਤੋਂ ਲੈ ਕੇ ਲਗਾਤਾਰ ਲੱਗਭਗ ਸਾਢੇ 3 ਘੰਟੇ ਤਕ ਆਸਨ 'ਤੇ ਬੈਠ ਕੇ ਸਦਨ ਦੀ ਕਾਰਵਾਈ ਚਲਾਉਂਦੇ ਰਹੇ। ਉਨ੍ਹਾਂ ਨੇ ਸਿਫਰ ਕਾਲ ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਨੂੰ ਲੋਕ ਹਿੱਤ ਦੇ ਮੁੱਦੇ ਚੁੱਕਣ ਦਾ ਮੌਕਾ ਦਿੱਤਾ। ਕਰੀਬ 2:30 ਵਜੇ ਉਨ੍ਹਾਂ ਨੇ ਦੁਪਹਿਰ ਦੇ ਭੋਜਨ ਲਈ ਸਦਨ ਦੀ ਬੈਠਕ ਨੂੰ 3 ਵਜੇ ਤਕ ਲਈ ਮੁਲਤਵੀ ਕੀਤਾ।


Tanu

Content Editor

Related News