ਓਮ ਬਿਰਲਾ ਨੇ ਸੰਸਦ ''ਚ ਰਚਨਾਤਮਕ ਗੱਲਬਾਤ ''ਤੇ ਸਹਿਯੋਗ ਦੀ ਅਪੀਲ ਕੀਤੀ
Monday, Jul 20, 2026 - 10:25 AM (IST)
ਨਵੀਂ ਦਿੱਲੀ : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਮੀਦ ਪ੍ਰਗਟਾਈ ਕਿ ਸੰਸਦ ਦਾ ਮਾਨਸੂਨ ਸੈਸ਼ਨ ਸਕਾਰਾਤਮਕ ਮਾਹੌਲ ਵਿੱਚ ਅੱਗੇ ਵਧੇਗਾ, ਜਿਸ ਨਾਲ ਜਨਤਕ ਹਿੱਤ ਅਤੇ ਰਾਸ਼ਟਰੀ ਹਿੱਤ ਵਿੱਚ ਮਹੱਤਵਪੂਰਨ ਫੈਸਲੇ ਲਏ ਜਾਣਗੇ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ, "ਭਗਵਾਨ ਇੰਦਰ ਦੇ ਆਸ਼ੀਰਵਾਦ ਵਜੋਂ ਅੱਜ ਸਵੇਰੇ ਦਿੱਲੀ 'ਚ ਹੋਈ ਬਾਰਿਸ਼ ਨੇ ਮਾਹੌਲ ਨੂੰ ਨਵੀਂ ਊਰਜਾ ਅਤੇ ਤਾਜ਼ਗੀ ਨਾਲ ਭਰ ਦਿੱਤਾ ਹੈ। ਇਸ ਸ਼ੁਭ ਮਾਹੌਲ 'ਚ ਸੰਸਦ ਦੇਸ਼ ਦੀ ਸਰਵਉੱਚ ਲੋਕਤੰਤਰੀ ਸੰਸਥਾ ਦੇ ਰੂਪ 'ਚ ਸਾਰੇ ਮੈਂਬਰਾਂ ਦਾ ਸਵਾਗਤ ਕਰਨ ਲਈ ਤਿਆਰ ਹੈ।''
ਪੜ੍ਹੋ ਇਹ ਵੀ - ਹਾਈਵੇਅ 'ਤੇ 5 ਦੋਸਤਾਂ ਨੂੰ ਸੈਲਫ਼ੀ ਲੈਣੀ ਮਹਿੰਗੀ, ਤੇਜ਼ ਰਫ਼ਤਾਰ ਵਾਹਨ ਨੇ ਕੁਚਲਿਆ, ਹੋਈ ਦਰਦਨਾਕ ਮੌਤ
ਉਨ੍ਹਾਂ ਕਿਹਾ, ਸੰਸਦ ਲੋਕਤੰਤਰ ਦਾ ਸਭ ਤੋਂ ਉੱਚਾ ਮੰਦਰ ਦੇਸ਼ ਦੇ ਲੋਕਾਂ ਦੀਆਂ ਇੱਛਾਵਾਂ, ਉਮੀਦਾਂ ਅਤੇ ਵਿਸ਼ਵਾਸ ਦਾ ਸਰਵਉੱਚ ਪ੍ਰਗਟਾਵਾ ਹੈ। ਹਰੇਕ ਸੰਸਦੀ ਸੈਸ਼ਨ ਜਨਤਕ ਪ੍ਰਤੀਨਿਧੀਆਂ ਲਈ ਇੱਕ ਮਹੱਤਵਪੂਰਨ ਮੌਕਾ ਹੁੰਦਾ ਹੈ ਕਿ ਉਹ ਅਰਥਪੂਰਨ ਗੱਲਬਾਤ, ਵਿਚਾਰ-ਵਟਾਂਦਰਾ, ਪ੍ਰਭਾਵਸ਼ਾਲੀ ਵਿਧਾਨਕ ਕਾਰਵਾਈ ਅਤੇ ਰਚਨਾਤਮਕ ਭਾਗੀਦਾਰੀ ਰਾਹੀਂ ਇਨ੍ਹਾਂ ਇੱਛਾਵਾਂ ਨੂੰ ਜਨਤਕ ਅਤੇ ਰਾਸ਼ਟਰੀ ਹਿੱਤ ਵਿੱਚ ਅਨੁਵਾਦ ਕਰਨ।
ਪੜ੍ਹੋ ਇਹ ਵੀ - ਸਕੂਲਾਂ ਤੇ ਹਸਪਤਾਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਹੋਵੇਗਾ ਬੈਨ! ਕਰਨਾਟਕ ਸਰਕਾਰ ਦਾ ਵੱਡਾ ਫੈਸਲਾ
ਸਪੀਕਰ ਬਿਰਲਾ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਮੈਂਬਰ ਸੰਵਿਧਾਨ ਦੀ ਭਾਵਨਾ, ਸੰਸਦੀ ਪਰੰਪਰਾਵਾਂ 'ਤੇ ਸ਼ਿਸ਼ਟਾਚਾਰ ਦਾ ਸਤਿਕਾਰ ਕਰਦੇ ਹੋਏ ਸਕਾਰਾਤਮਕ ਸਹਿਯੋਗ ਦੀ ਭਾਵਨਾ ਨਾਲ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣਗੇ। ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਵੱਧ ਤੋਂ ਵੱਧ ਵਿਧਾਨਕ ਅਤੇ ਹੋਰ ਸੰਸਦੀ ਕੰਮ ਪੂਰੇ ਕਰੀਏ। ਇਹ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ 'ਤੇ ਲੋਕਤੰਤਰੀ ਸੰਸਥਾਵਾਂ ਦੇ ਮਾਣ ਨੂੰ ਉੱਚਾ ਚੁੱਕਣ ਦਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ, ਆਓ ਅਸੀਂ ਸਾਰੇ ਇਸ ਸੈਸ਼ਨ ਨੂੰ ਸਾਰਥਕ ਚਰਚਾਵਾਂ, ਜਨਹਿੱਤ ਫੈਸਲਿਆਂ ਅਤੇ ਸੰਸਦੀ ਮਾਣ ਨਾਲ ਚਲਾਉਣ ਲਈ ਸਮੂਹਿਕ ਯਤਨ ਕਰੀਏ।
ਪੜ੍ਹੋ ਇਹ ਵੀ - 4,00,00,000 ਦੀ ਫਿਰੌਤੀ ਮਾਮਲੇ 'ਚ ਪੰਜਾਬ ਪੁਲਸ ਦਾ SHO ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
