ਸਦਨ 'ਚ ਵਿਰੋਧੀ ਪਾਰਟੀਆਂ ਦਾ ਜ਼ਬਰਦਸਤ ਹੰਗਾਮਾ, ਲੋਕ ਸਭਾ-ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ

Tuesday, Dec 10, 2024 - 12:54 PM (IST)

ਸਦਨ 'ਚ ਵਿਰੋਧੀ ਪਾਰਟੀਆਂ ਦਾ ਜ਼ਬਰਦਸਤ ਹੰਗਾਮਾ, ਲੋਕ ਸਭਾ-ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ

ਨਵੀਂ ਦਿੱਲੀ : ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ, ਜਿਸ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਲੋਕ ਸਭਾ ਵਿੱਚ ਮਰਚੈਂਟ ਸ਼ਿਪਿੰਗ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਚਾਰ ਦਿਨ ਤੱਕ ਸਦਨ ਨਹੀਂ ਚੱਲਣ ਦਿੱਤਾ।

ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ

ਕਾਂਗਰਸ ਸੰਸਦ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ। ਉਹ ਸਦਨ ਵਿਚ ਬੈਗ ਲੈ ਕੇ ਆਉਂਦੇ ਹਨ। ਸੰਸਦ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ। ਇਸ ਲਈ ਇਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਦੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ 11 ਦਸੰਬਰ ਬੁੱਧਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ - ਵਾਸਤੂ ਸ਼ਾਸਤਰ: ਘਰ 'ਚ ਲੱਗਾ ਸ਼ੀਸ਼ਾ ਬਦਲ ਸਕਦੈ ਤੁਹਾਡੀ 'ਕਿਸਮਤ', ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇ.ਪੀ. ਨੱਡਾ ਨੇ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਆਜ਼ਾਦ ਕਸ਼ਮੀਰ ਦੀ ਮੰਗ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਹੈ। ਕਾਂਗਰਸ ਵਰਗੀ ਪਾਰਟੀ ਨਾਲ ਦੇਸ਼ ਸੁਰੱਖਿਅਤ ਨਹੀਂ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ (8 ਦਸੰਬਰ, 2024) ਨੂੰ ਦੋਸ਼ ਲਾਇਆ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਫੋਰਮ ਆਫ ਡੈਮੋਕ੍ਰੇਟਿਕ ਲੀਡਰਜ਼ ਇਨ ਏਸ਼ੀਆ-ਪੈਸੀਫਿਕ (FDL-AP) ਦੀ ਸਹਿ-ਪ੍ਰਧਾਨ ਵਜੋਂ ਆਪਣੀ ਹੈਸੀਅਤ ਵਿੱਚ, "ਜਾਰਜ ਸੋਰੋਸ ਫਾਊਂਡੇਸ਼ਨ" ਦੁਆਰਾ ਫੰਡ ਕੀਤੇ ਗਏ ਸੰਗਠਨ ਨਾਲ ਜੁੜੇ ਹੋਏ ਹਨ। ਭਾਜਪਾ ਨੇ ਅੱਗੇ ਦੋਸ਼ ਲਾਇਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਦੀ ਚੇਅਰਪਰਸਨ ਵਜੋਂ, ਸ੍ਰੀਮਤੀ ਗਾਂਧੀ ਦੀ "ਜਾਰਜ ਸੋਰੋਸ ਫਾਊਂਡੇਸ਼ਨ ਨਾਲ ਭਾਈਵਾਲੀ ਸੀ, ਜੋ ਭਾਰਤੀ ਸੰਸਥਾਵਾਂ 'ਤੇ ਵਿਦੇਸ਼ੀ ਫੰਡਿੰਗ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ"।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, 2-3 ਦਿਨ ਖ਼ਰਾਬ ਰਹੇਗਾ ਮੌਸਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News