ਲੋਕ ਸਭਾ 'ਚ ਧੱਕਾ-ਮੁੱਕੀ ਮਾਮਲਾ : ਗੁਰਜੀਤ ਔਜਲਾ ਸਮੇਤ 7 ਕਾਂਗਰਸੀ ਸੰਸਦ ਮੈਂਬਰ ਮੁਅੱਤਲ

Thursday, Mar 05, 2020 - 03:36 PM (IST)

ਨਵੀਂ ਦਿੱਲੀ— ਸੰਸਦ 'ਚ ਹੰਗਾਮੇ ਅਤੇ ਧੱਕਾਮੁੱਕੀ ਤੋਂ ਨਾਰਾਜ਼ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਖਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਲੋਕ ਸਭਾ ਦੇ 7 ਸੰਸਦ ਮੈਂਬਰਾਂ ਨੂੰ ਸਸਪੈਂਡ (ਮੁਅੱਤਲ) ਕਰ ਦਿੱਤਾ ਹੈ। ਦੱਸਣਯੋ ਹੈ ਕਿ ਦੋਹਾਂ ਸਦਨਾਂ 'ਚ ਵਿਰੋਧੀ ਧਿਰ ਵਲੋਂ ਦਿੱਲੀ ਹਿੰਸਾ 'ਤੇ ਹੰਗਾਮੇ ਕਾਰਨ ਸਦਨ ਨਹੀਂ ਚੱਲ ਸਕਿਆ। ਇਸ 'ਤੇ ਓਮ ਬਿਰਲਾ ਨਾਰਾਜ਼ ਸਨ। ਜਿਨ੍ਹਾਂ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹ ਸਪੀਕਰ ਦੀ ਕੁਰਸੀ ਦੇ ਬੇਹੱਦ ਕਰੀਬ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪੋਸਟਰ ਦਿਖਾ ਰਹੇ ਸਨ।
PunjabKesariਇਨ੍ਹਾਂ ਸੰਸਦ ਮੈਂਬਰਾਂ ਨੂੰ ਕੀਤਾ ਗਿਆ ਸਸਪੈਂਡ
ਕਾਂਗਰਸ ਦੇ ਜਿਨ੍ਹਾਂ ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਸ 'ਚ ਗੌਰਵ ਗੋਗੋਈ, ਟੀ.ਐੱਨ. ਪ੍ਰਥਪਨ, ਡੀਨ ਕੁਰੀਕੋਸ, ਆਰ ਓਨੀਥਨ, ਮਨਿਕਮ ਟੈਗੋਰ, ਬੇਨੀ ਬੇਹਨ ਅਤੇ ਗੁਰਜੀਤ ਸਿੰਘ ਔਜਲਾ ਦਾ ਨਾਂ ਸ਼ਾਮਲ ਹਨ। ਵੀਰਵਾਰ ਸਵੇਰੇ ਸਪੀਕਰ ਭਰਤਹਰੀ ਮਹਿਤਾਬ ਨੇ ਓਮ ਬਿਰਲਾ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਨੇ ਕਿਹਾ,''ਪਿਛਲੇ ਤਿੰਨ ਦਿਨਾਂ ਤੋਂ ਜਿਸ ਤਰ੍ਹਾਂ ਨਾਲ ਸਦਨ 'ਚ ਕੰਮਕਾਰ ਰੋਕਿਆ ਜਾ ਰਿਹਾ ਹੈ, ਉਸ ਤੋਂ ਲੋਕ ਸਭਾ ਸਪੀਕਰ (ਓਮ ਬਿਰਲਾ) ਦੁਖੀ ਹਨ, ਪੂਰਾ ਦੇਸ਼ ਦੁਖੀ ਹੈ।'' ਮਹਿਤਾਬ ਨੇ ਕਿਹਾ ਸੀ ਕਿ ਦਿੱਲੀ ਦੰਗਿਆਂ ਦਾ ਮੁੱਦਾ ਹੈ, ਕੋਰੋਨਾ ਵਾਇਰਸ ਕਾਰਨ ਪੈਦਾ ਸਥਿਤੀ ਦਾ ਮੁੱਦਾ ਹੈ, ਇਸ 'ਤੇ ਚਰਚਾ ਹੋਵੇ ਪਰ ਜਿਸ ਤਰ੍ਹਾਂ ਨਾਲ ਸਦਨ ਨੂੰ ਰੋਕਿਆ ਜਾ ਰਿਹਾ ਹੈ, ਉਸ ਨਾਲ ਕਿਸੇ ਦਾ ਫਾਇਦਾ ਨਹੀਂ ਹੋਣ ਵਾਲਾ ਹੈ। ਉੱਥੇ ਹੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਤਿੰਨ ਚੌਥਾਈ ਮੈਂਬਰ ਚਾਹੁੰਦੇ ਹਨ ਕਿ ਸਦਨ ਸਹੀ ਢੰਗ ਨਾਲ ਚੱਲੇ ਅਤੇ ਕੁਝ ਮੈਂਬਰ ਕਾਰਵਾਈ ਰੋਕ ਰਹੇ ਹਨ।


DIsha

Content Editor

Related News