ਲੋਕ ਸਭਾ ''ਚ ਕਈ ਮੈਂਬਰ ''ਓਵਰਵੇਟ'' ਹਨ, ਸਾਲ ''ਚ ਇਕ ਵਾਰ ਜ਼ਰੂਰੀ ਕਰਵਾਓ ਸਿਹਤ ਜਾਂਚ : JP ਨੱਢਾ

Friday, Mar 21, 2025 - 01:15 PM (IST)

ਲੋਕ ਸਭਾ ''ਚ ਕਈ ਮੈਂਬਰ ''ਓਵਰਵੇਟ'' ਹਨ, ਸਾਲ ''ਚ ਇਕ ਵਾਰ ਜ਼ਰੂਰੀ ਕਰਵਾਓ ਸਿਹਤ ਜਾਂਚ : JP ਨੱਢਾ

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਸਾਰੇ ਮੈਂਬਰਾਂ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ ਪੂਰੀ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇੱਥੇ ਬਹੁਤ ਸਾਰੇ ਮੈਂਬਰ ਹਨ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ। ਨੱਢਾ ਨੇ ਪ੍ਰਸ਼ਨ ਕਾਲ ਦੌਰਾਨ ਸਿਹਤ ਖੇਤਰ ਨਾਲ ਸਬੰਧਤ ਪੂਰਕ ਸਵਾਲਾਂ ਦੇ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ,''ਅਸੀਂ ਤੁਹਾਡੇ ਸਾਰਿਆਂ ਦੀ ਸਿਹਤ ਬਾਰੇ ਚਿੰਤਤ ਹਾਂ। ਮੈਂ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਲ 'ਚ ਘੱਟੋ-ਘੱਟ ਇਕ ਵਾਰ ਪੂਰੀ ਸਿਹਤ ਜਾਂਚ ਕਰਵਾਉਣ ਅਤੇ ਸਿਹਤ ਮੰਤਰਾਲਾ ਇਸ ਲਈ ਤਿਆਰ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਤਰੀ ਨੂੰ ਕਿਹਾ,"ਤੁਹਾਨੂੰ ਮੈਂਬਰਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਪਣੇ ਖੇਤਰ ਦੇ ਲੋਕਾਂ ਦੀ ਸਿਹਤ ਜਾਂਚ ਕਰਵਾਉਣ।" ਇਸ 'ਤੇ ਮੰਤਰੀ ਨੇ ਕਿਹਾ ਕਿ ਜਨਤਾ ਦੀ ਸਿਹਤ ਜਾਂਚ ਜ਼ਰੂਰੀ ਹੈ ਪਰ ਮੈਂਬਰਾਂ ਨੂੰ ਆਪਣਾ ਮੈਡੀਕਲ ਚੈੱਕਅਪ ਵੀ ਕਰਵਾਉਣਾ ਚਾਹੀਦਾ ਹੈ ਅਤੇ ਇੱਥੇ ਬੈਠੇ ਬਹੁਤ ਸਾਰੇ ਮੈਂਬਰ 'ਓਵਰਵੇਟ' ਹਨ।"

ਇਹ ਵੀ ਪੜ੍ਹੋ : ਅੱਜ ਹੀ ਨਿਪਟਾ ਲਵੋ ਆਪਣੇ ਜ਼ਰੂਰੀ ਕੰਮ, ਕੱਲ੍ਹ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ਨੱਢਾ ਨੇ ਦੇਸ਼ 'ਚ ਕੈਂਸਰ ਅਤੇ ਟੀਬੀ ਸਮੇਤ ਵੱਖ-ਵੱਖ ਰੋਗਾਂ ਦੀ ਸਕ੍ਰੀਨਿੰਗ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਆਯੂਸ਼ਮਾਨ ਅਰੋਗਿਆ ਮੰਦਰ ਦੇ ਅਧੀਨ 30 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਸਿਹਤ ਜਾਂਚ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ 'ਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 35 ਕਰੋੜ ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 4.2 ਕਰੋੜ ਲੋਕ ਹਾਈ ਬਲੱਡ ਪ੍ਰਸ਼ੈਰ ਨਾਲ ਪੀੜਤ ਪਾਏ ਗਏ ਅਤੇ 2.6 ਲੋਕ ਸ਼ੂਗਰ ਨਾਲ ਪੀੜਤ ਪਾਏ ਗਏ। ਉਨ੍ਹਾਂ ਕਿਹਾ ਕਿ 29.35 ਕਰੋੜ ਲੋਕਾਂ ਦੀ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 1.18 ਕਰੋੜ ਲੋਕਾਂ 'ਚ ਕੈਂਸਰ ਪਾਇਆ ਗਿਆ। ਉਨ੍ਹਾਂ ਨੇ ਦੇਸ਼ 'ਚ ਟੀਬੀ ਦੇ ਖਾਤਮੇ ਨਾਲ ਸੰਬੰਧਤ ਇਕ ਪੂਰਕ ਸਵਾਲ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਹੁਣ ਇਕ ਅਜਿਹੀ ਮਸ਼ਈਨ ਨਾਲ ਟੀਬੀ ਸਕ੍ਰੀਨਿੰਗ ਸ਼ੁਰੂ ਕੀਤੀ ਗਈ, ਜੋ ਇਕੱਠੇ 32 ਨਮੂਨਿਆਂ ਦੀ ਸਕ੍ਰੀਨਿੰਗ ਕਰ ਸਕਦੀ ਹੈ। ਸਿਹਤ ਮੰਤਰੀ ਨੱਢਾ ਨੇ ਕਿਹਾ ਕਿ ਦੇਸ਼ 'ਚ 63 ਕਰੋੜ ਤੋਂ ਵੱਧ ਲੋਕ ਆਯੂਸ਼ਮਾਨ ਯੋਜਨਾ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ ਅਤੇ ਇਹ ਦੁਨੀਆ 'ਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੈਂਬਰ ਨੂੰ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਵੱਖਰੇ ਤੌਰ 'ਤੇ ਸੂਚਿਤ ਕਰ ਸਕਦਾ ਹੈ ਜਿਸ 'ਤੇ ਸਰਕਾਰ ਕਾਰਵਾਈ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News