'ਸਮਾਰਟ ਮੀਟਰਾਂ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ ! ਦੇਸ਼ ਦੇ ਕਰੋੜਾਂ ਲੋਕਾਂ ਲਈ ਅਹਿਮ ਖ਼ਬਰ
Thursday, Apr 02, 2026 - 12:52 PM (IST)
ਨਵੀਂ ਦਿੱਲੀ- ਸਰਕਾਰ ਨੇ ਲੋਕ ਸਭਾ 'ਚ ਕਿਹਾ ਹੈ ਕਿ ਦੇਸ਼ 'ਚ ਬਿਜਲੀ ਦੇ ਪ੍ਰੀਪੇਡ ਸਮਾਰਟ ਮੀਟਰ ਜ਼ਰੂਰੀ ਨਹੀਂ ਸਗੋਂ ਵਿਕਲਪਿਕ ਹਨ, ਜੋ ਉਪਭੋਗਤਾ ਸਮਾਰਟ ਮੀਟਰ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੀ ਇਹ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਤੇ ਜ਼ਬਰਨ ਸਮਾਰਟ ਮੀਟਰ ਨਹੀਂ ਲਗਾਏ ਜਾ ਰਹੇ ਹਨ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਲੋਕ ਸਭਾ 'ਚ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ ਕਿ ਪ੍ਰੀਪੇਡ ਬਿਜਲੀ ਮੀਟਰ ਸਮਾਰਟ ਵਿਵਸਥਾ ਵਿਕਲਪਿਕ ਵਿਵਸਥਾ ਹੈ ਅਤੇ ਇਸ ਸਹੂਲਤ ਦਾ ਫਾਇਦਾ ਜੋ ਉਪਭੋਗਤਾ ਲੈਣਾ ਚਾਹੁੰਦਾ ਹੈ, ਉਸ ਨੂੰ ਹੀ ਦਿੱਤਾ ਜਾਵੇਗਾ ਅਤੇ ਇਸ ਲਈ ਉਸ ਨੂੰ ਪਹਿਲੇ ਸਕਿਓਰਿਟੀ ਦੇਣੀ ਪਵੇਗੀ ਅਤੇ ਜੇਕਰ ਬਾਅਦ 'ਚ ਪ੍ਰੀਪੇਡ ਵਾਪਸ ਲੈਣਾ ਹੈ ਤਾਂ ਉਸ ਦੀ ਸਕਿਓਰਿਟੀ ਵੀ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕਿਓਰਿਟੀ ਦਾ ਪ੍ਰਬੰਧ ਵਿਕਲਿਪਕ ਹੈ, ਲਾਜ਼ਮੀ ਨਹੀਂ ਹੈ।
ਉਪਭੋਗਤਾ ਜਦੋਂ ਚਾਹੇ ਉਸ ਨੂੰ ਹਟਾ ਸਕਦਾ ਹੈ ਅਤੇ ਆਪਣੀ ਸਹੂਲਤ ਅਨੁਸਾਰ ਬਿਜਲੀ ਸਹੂਲਤ ਦਾ ਲਾਭ ਲੈ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰੀਪੇਡ ਮੀਟਰ ਨਾਲ ਕਈ ਸੂਬਿਆਂ ਨੂੰ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਤੇ ਵੀ ਕੋਈ ਪ੍ਰੀਪੇਡ ਮੀਟਰ ਜ਼ਬਰਨ ਨਹੀਂ ਲਗਾਇਆ ਜਾ ਰਿਹਾ ਹੈ ਅਤੇ ਜੇਕਰ ਕਿਤੇ ਅਜਿਹੀ ਸੂਚਨਾ ਹੈ ਤਾਂ ਉਸ 'ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਸੂਬਿਆਂ 'ਚ ਡਿਫਾਲਟਰ ਉਪਭੋਗਤਾ ਲੰਬੇ ਸਮੇਂ ਤੋਂ ਬਿਜਲੀ ਦਾ ਬਿੱਲ ਨਹੀਂ ਦੇ ਰਹੇ ਹਨ, ਉਨ੍ਹਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਬਿਜਲੀ ਦਾ ਬਿੱਲ ਨਹੀਂ ਦੇਣਗੇ, ਉਦੋਂ ਤੱਕ ਬਿਜਲੀ ਸਹੂਲਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਪ੍ਰੀਪੇਡ ਹੋਇਆ ਹੈ, ਉੱਥੇ ਕੰਪਨੀਆਂ ਦਾ ਘਾਟਾ ਘੱਟ ਹੋਇਆ ਹੈ ਅਤੇ ਹਰ ਉਪਭੋਗਤਾ ਬਿਜਲੀ ਦਾ ਭੁਗਤਾਨ ਕਰ ਰਿਹਾ ਹੈ, ਜਦੋਂ ਕਿ ਪਹਿਲੇ ਇਹ ਉਲਟ ਸੀ, ਲੋਕ ਬਿਜਲੀ ਦਾ ਬਿੱਲ ਨਾ ਭਰਨਾ ਸਵੈ-ਮਾਣ ਦੀ ਗੱਲ ਮੰਨਦੇ ਸਨ। ਊਰਜਾ ਮੰਤਰੀ ਨੇ ਕਿਹਾ ਕਿ ਸਰਕਾਰ ਬਿਜਲੀ ਦੀ ਚੋਰੀ ਰੋਕਣ ਲਈ ਕਦਮ ਚੁੱਕ ਰਹੀ ਹੈ ਅਤੇ ਇਸ 'ਚ ਜੋ ਵੀ ਜ਼ਰੂਰੀ ਹੋਵੇਗਾ ਉਪਾਅ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
