ਲੋਕ ਸਭਾ ਚੋਣਾਂ ਤੱਕ ਸ਼ਿਵਰਾਜ, ਰਮਨ ਨੂੰ ਦਿੱਲੀ ਬੁਲਾਉਣ ਦੀ ਸੰਭਾਵਨਾ ਨਹੀਂ

Sunday, Dec 23, 2018 - 05:47 PM (IST)

ਲੋਕ ਸਭਾ ਚੋਣਾਂ ਤੱਕ ਸ਼ਿਵਰਾਜ, ਰਮਨ ਨੂੰ ਦਿੱਲੀ ਬੁਲਾਉਣ ਦੀ ਸੰਭਾਵਨਾ ਨਹੀਂ

ਨਵੀਂ ਦਿੱਲੀ—ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਨਵੀਂ ਲੀਡਰਸ਼ਿਪ ਦੀ ਸੰਭਾਵਨਾ ਲੱਭ ਰਹੀ ਭਾਜਪਾ ਦੀ ਲੀਡਰਸ਼ਿਪ 2019 ਦੀਆਂ ਲੋਕ ਸਭਾ ਚੋਣਾਂ 'ਚ 3 ਸਾਬਕਾ ਮੁੱਖ ਮੰਤਰੀਆਂ ਸ਼ਿਵਰਾਜ ਸਿੰਘ ਚੌਹਾਨ, ਰਮਨ ਸਿੰਘ ਅਤੇ ਵਸੁੰਧਰਾ ਰਾਜੇ ਨੂੰ ਸ਼ਾਇਦ ਹੀ ਕੇਂਦਰੀ ਸਿਆਸਤ ਲਈ ਦਿੱਲੀ ਸੱਦੇ।

ਭਾਜਪਾ ਦੇ ਇਕ ਸੀਨੀਅਰ ਅਹੁਦੇਦਾਰ ਨੇ ਐਤਵਾਰ ਨੂੰ ਕਿਹਾ ਕਿ ਉਕਤ ਤਿੰਨੋਂ ਆਗੂ ਆਪਣੇ-ਆਪਣੇ ਸੂਬਿਆਂ ਦੇ ਨਾਲ ਹੀ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਵੀ ਬਹੁਤ ਹੀ ਹਰਮਨ ਪਿਆਰੇ ਹਨ ਪਰ ਇਨ੍ਹਾਂ ਨੂੰ ਕੇਂਦਰ ਦੀ ਸਿਆਸਤ 'ਚ ਸਰਗਰਮ ਕੀਤੇ ਜਾਣ ਦੀ ਕੋਈ ਯੋਜਨਾ ਨਹੀਂ ਹੈ। ਸਿਰਫ ਸ਼ਿਵਰਾਜ ਸਿੰਘ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਪਾਰਟੀ ਮੱਧ ਪ੍ਰਦੇਸ਼ ਤੋਂ ਬਾਹਰ ਵਰਤੇ ਜਾਣ ਸਬੰਧੀ ਸੋਚ ਰਹੀ ਹੈ। ਪਾਰਟੀ ਉਨ੍ਹਾਂ ਦੀ ਵਰਤੋਂ ਦੇਸ਼ 'ਚ ਓ. ਬੀ. ਸੀ. ਵੋਟਰਾਂ ਨੂੰ ਲੁਭਾਉਣ ਲਈ ਕਰਨਾ ਚਾਹੁੰਦੀ ਹੈ।
ਪਾਰਟੀ ਸੂਤਰਾਂ ਮੁਤਾਬਕ ਵਸੁੰਧਰਾ ਰਾਜੇ ਅਤੇ ਰਮਨ ਸਿੰਘ ਦੀ ਆਪਣੇ ਆਪਣੇ ਸੂਬਿਆਂ 'ਚ ਅਜੇ ਲੋੜ ਵਧੇਰੇ ਹੈ। ਇਸ ਲਈ ਦੋਹਾਂ ਨੂੰ ਫਿਲਹਾਲ ਸਬੰਧਤ ਸੂਬਿਆਂ ਤਕ ਹੀ ਸੀਮਤ ਰੱਖਣ ਦਾ ਫੈਸਲਾ ਲਿਆ ਗਿਆ ਹੈ।


Related News