ਲੋਕ ਸਭਾ ਚੋਣਾਂ: 6ਵੇਂ ਪੜਾਅ 'ਚ ਸ਼ਾਮ 5 ਵਜੇ ਤੱਕ 57.70 ਫ਼ੀਸਦੀ ਵੋਟਿੰਗ, ਪੱਛਮੀ ਬੰਗਾਲ 'ਚ ਬੰਪਰ ਵੋਟਿੰਗ

05/25/2024 6:39:01 PM

ਨਵੀ ਦਿੱਲੀ- ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਲਈ ਅੱਜ ਯਾਨੀ ਕਿ 25 ਮਈ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ਵਿਚ 6 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਦਿੱਲੀ ਦੀਆਂ 7 ਅਤੇ ਹਰਿਆਣਾ ਦੀਆਂ 10 ਸੀਟਾਂ ਸਮੇਤ ਉੱਤਰ ਪ੍ਰਦੇਸ਼ ਦੀ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ 4 ਅਤੇ ਓਡੀਸ਼ਾ ਦੀਆਂ 6 ਸੀਟਾਂ ਅਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਲਈ ਵੀ ਇਸੇ ਪੜਾਅ 'ਚ ਵੋਟਿੰਗ ਹੋ ਰਹੀ ਹੈ। ਦੱਸ ਦੇਈਏ ਕਿ ਅੱਜ 6ਵੇਂ ਪੜਾਅ ਦੀ ਵੋਟਿੰਗ ਮਗਰੋਂ 7ਵੇਂ ਅਤੇ ਆਖ਼ਰੀ ਪੜਾਅ ਲਈ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਆਉਣਗੇ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ’ਚ 1996 ਤੋਂ ਬਾਅਦ 2024 'ਚ ਸਭ ਤੋਂ ਵੱਧ 8,360 ਉਮੀਦਵਾਰ ਲੜ ਰਹੇ ਚੋਣ

ਚੋਣ ਕਮਿਸ਼ਨ ਮੁਤਾਬਕ, 6ਵੇਂ ਪੜਾਅ 'ਚ 58 ਲੋਕ ਸਭਾ ਸੀਟਾਂ ਲਈ ਸ਼ਾਮਲ 5 ਵਜੇ ਤੱਕ 57.70 ਫ਼ੀਸਦੀ ਵੋਟਿੰਗ ਹੋਈ ਹੈ। ਆਓ ਜਾਣਦੇ ਹਾਂ ਵੱਖ-ਵੱਖ ਸੂਬਿਆਂ ਵਿਚ ਵੋਟਿੰਗ ਦਾ ਹਾਲ-

ਸੂਬੇ 9 ਵਜੇ ਤੱਕ ਵੋਟਿੰਗ ਫੀਸਦੀ 11 ਵਜੇ ਤੱਕ ਵੋਟਿੰਗ ਫੀਸਦੀ 1 ਵਜੇ ਤੱਕ ਵੋਟਿੰਗ ਫੀਸਦੀ 3 ਵਜੇ ਤੱਕ ਵੋਟਿੰਗ ਫੀਸਦੀ  5 ਵਜੇ ਤੱਕ ਵੋਟਿੰਗ ਫੀਸਦੀ
ਬਿਹਾਰ 9.66 % 23.67% 36.48% 45.21% 52.24 
ਹਰਿਆਣਾ 8.31 % 22.09% 36.48% 46.26% 55.93 
ਜੰਮੂ-ਕਸ਼ਮੀਰ 8.99 % 23.11% 35.22% 44.41% 51.35
ਝਾਰਖੰਡ 11.74 % 27.80% 42.54% 54.34% 61.41
ਦਿੱਲੀ 8.94  % 21.69% 34.37% 44.58% 53.73
ਓਡੀਸ਼ਾ 7.45 % 21.30% 35.69% 48.44% 59.60 
ਉੱਤਰ ਪ੍ਰਦੇਸ਼ 12.33 % 27.06% 37.23 % 43.95% 52.02
ਪੱਛਮੀ ਬੰਗਾਲ 16.54  % 36.88% 54.80% 70.19% 77.99

ਓਧਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸ਼ਨੀਵਾਰ ਨੂੰ ਬਿਜਬੇਹਰਾ ਵਿਚ ਆਪਣੀ ਪਾਰਟੀ ਦੇ ਵਰਕਰਾਂ ਅਤੇ ਪੋਲਿੰਗ ਏਜੰਟ ਦੀ ਗ੍ਰਿਫਤਾਰੀ ਖਿਲਾਫ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਮਹਿਬੂਬਾ ਵੀ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਤੋਂ ਚੋਣ ਲੜ ਰਹੀ ਹੈ ਅਤੇ ਇਸ ਸੀਟ 'ਤੇ ਅੱਜ ਵੋਟਿੰਗ ਹੋ ਰਹੀ ਹੈ। ਅਨੰਤਨਾਗ-ਰਾਜੌਰੀ ਸੰਸਦੀ ਹਲਕੇ 'ਚ 20 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੁਫਤੀ ਨੇ ਦੋਸ਼ ਲਾਇਆ ਕਿ ਅਨੰਤਨਾਗ ਅਤੇ ਦੱਖਣੀ ਕਸ਼ਮੀਰ ਦੇ ਹੋਰ ਜ਼ਿਲ੍ਹਿਆਂ ਵਿਚ ਬੀਤੀ ਰਾਤ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਅਤੇ ਪੋਲਿੰਗ ਏਜੰਟਾਂ ਨੂੰ ਬਿਨਾਂ ਕਿਸੇ ਕਾਰਨ ਦੇ ਗ੍ਰਿਫ਼ਤਾਰ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਛੇਵੇਂ ਪੜਾਅ ਦੀ ਵੋਟਿੰਗ ਹੋਈ ਸ਼ੁਰੂ, ਹਰਿਆਣਾ ਦੇ ਮੁੱਖ ਮੰਤਰੀ ਨੇ ਮਿਰਜ਼ਾਪੁਰ 'ਚ ਪਾਈ ਵੋਟ

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਜਿਨ੍ਹਾਂ ਚਰਚਿਤ ਅਤੇ ਦਿੱਗਜ ਚਿਹਰਿਆਂ ਦੀ ਕਿਸਮਤ ਦਾਅ 'ਤੇ ਲੱਗੀ ਹੈ, ਉਨ੍ਹਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ (ਕਰਨਾਲ ਸੰਸਦੀ ਖੇਤਰ), ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ (ਅਨੰਤਨਾਗ-ਰਾਜੌਰੀ), ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ (ਓਡੀਸ਼ਾ ਦੇ ਸੰਬਲਪੁਰ ਤੋਂ), ਕੇਂਦਰੀ ਮੰਤਰੀ ਰਾਵ ਇੰਦਰਜੀਤ ਅਤੇ ਅਭਿਨੇਤਾ ਰਾਜ ਬੱਬਰ (ਗੁਰੂਗ੍ਰਾਮ), ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ (ਫਰੀਦਾਬਾਦ), ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ (ਸੁਲਤਾਨਪੁਰ), ਮਨੋਜ ਤਿਵਾੜੀ ਅਤੇ ਕਨ੍ਹਈਆ ਕੁਮਾਰ (ਉੱਤਰ ਪੂਰਬੀ ਦਿੱਲੀ), ਨਵੀਨ ਜਿੰਦਲ (ਕੁਰੂਕੁਸ਼ੇਤਰ) ਆਦਿ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News