ਲੋਕ ਸਭਾ ਚੋਣਾਂ 2024: BJP ਨੇ ਚੋਣ ਮੈਦਾਨ ''ਚ ਉਤਾਰੇ 6 ਸਾਬਕਾ ਮੁੱਖ ਮੰਤਰੀ, ਖੱਟੜ ਸਣੇ ਇਹ ਆਗੂ ਲੜਨਗੇ ਚੋਣ
Tuesday, Mar 19, 2024 - 06:34 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ ਅਤੇ ਚੋਣ ਜ਼ਾਬਤਾ ਵੀ ਲੱਗ ਚੁੱਕਾ ਹੈ। ਸਿਆਸੀ ਪਾਰਟੀਆਂ ਵੀ ਪੂਰੀ ਤਰ੍ਹਾਂ ਸਰਗਰਮ ਹਨ। ਲੋਕ ਸਭਾ ਚੋਣਾਂ 2024 ਵਿਚ ਸਿਆਸੀ ਪਾਰਟੀਆਂ ਜਿੱਤ ਲਈ ਪੂਰੀ ਜ਼ੋਰ ਅਜ਼ਮਾਇਸ਼ ਕਰਨਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਸੱਤਾ ਆਉਣ ਲਈ ਕੋਈ ਕੋਰ ਕਸਰ ਨਹੀਂ ਛੱਡ ਰਹੇ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਤੋਂ ਤੀਜੀ ਵਾਰ ਚੋਣ ਲੜਨਗੇ। ਭਾਜਪਾ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ 2 ਲਿਸਟਾਂ ਜਾਰੀ ਕਰ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਭਾਜਪਾ ਦੀ ਇਸ ਲਿਸਟ 'ਚ 6 ਸਾਬਕਾ ਮੁੱਖ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਇਹ ਵੀ ਪੜ੍ਹੋ- CM ਨਾਇਬ ਸੈਣੀ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਹੋਏ ਨਤਮਸਤਕ, ਲੋਕ ਸਭਾ ਮੁਹਿੰਮ ਦੀ ਕੀਤੀ ਸ਼ੁਰੂਆਤ
ਸਾਬਕਾ ਮੁੱਖ ਮੰਤਰੀਆਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਤ੍ਰਿਪੁਰਾ ਦੇ ਸਾਬਕਾ CM ਬਿਪਲਬ ਕੁਮਾਰ ਦੇਬ ਅਤੇ ਆਸਾਮ ਦੇ ਸਾਬਕਾ CM ਸਰਬਾਨੰਦ ਸੋਨੋਵਾਲ ਹਨ। ਭਾਜਪਾ ਇਨ੍ਹਾਂ 6 ਸਾਬਕਾ ਮੁੱਖ ਮੰਤਰੀਆਂ 'ਤੇ ਦਾਅ ਖੇਡੇਗੀ। ਪ੍ਰਧਾਨ ਮੰਤਰੀ ਮੋਦੀ ਮੁਤਾਬਕ ਭਾਜਪਾ ਲੋਕ ਸਭਾ ਚੋਣਾਂ 'ਚ 370 ਸੀਟਾਂ ਜਿੱਤੇਗੀ ਅਤੇ ਐੱਨ. ਡੀ. ਏ. 400 ਦੇ ਪਾਰ ਜਾਵੇਗੀ।
ਇਹ ਵੀ ਪੜ੍ਹੋ- ਗਠਜੋੜ ਟੁੱਟਿਆ ਪਰ ਫਿਰ ਵੀ ਮਿਲੇ ਨੇ ਦਿਲ! ਲੋਕ ਸਭਾ ਚੋਣਾਂ 'ਚ BJP-JJP ਵਿਚਾਲੇ ਹੋਵੇਗਾ 'ਦੋਸਤਾਨਾ ਮੁਕਾਬਲਾ'
ਦੱਸ ਦੇਈਏ ਕਿ ਭਾਜਪਾ ਦੀ ਪਹਿਲੀ ਲਿਸਟ ਵਿਚ 34 ਕੇਂਦਰੀ ਮੰਤਰੀਆਂ ਦੇ ਨਾਂ ਵੀ ਸ਼ਾਮਲ ਹਨ। ਪਹਿਲੀ ਲਿਸਟ ਵਿਚ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵਰਗੇ ਦਿੱਗਜ਼ ਨੇਤਾ ਸ਼ਾਮਲ ਹਨ। ਦੋਹਾਂ ਲਿਸਟਾਂ ਨੂੰ ਮਿਲਾ ਕੇ ਭਾਜਪਾ ਲੋਕ ਸਭਾ ਚੋਣਾਂ ਲਈ ਹੁਣ ਤੱਕ ਕੁੱਲ 267 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8