ਅਮੇਠੀ ਸੀਟ ਤੋਂ ਸਮਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਪਛਾੜਿਆ

05/23/2019 10:29:24 AM

ਅਮੇਠੀ— ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ 'ਤੇ ਬੇਹੱਦ ਦਿਲਚਸਪ ਟੱਕਰ ਹੋ ਰਹੀ ਹੈ। ਇੱਥੇ ਲਗਾਤਾਰ ਅੰਕੜੇ ਬਦਲ ਰਹੇ ਹਨ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੀ ਸਮਰਿਤੀ ਇਰਾਨੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਰੀਬ 4400 ਵੋਟਾਂ ਨਾਲ ਪਿੱਛੇ ਛੱਡ ਦਿੱਤਾ ਹੈ। ਆਖਰੀ ਅਪਡੇਟ ਮਿਲਣ ਤੱਕ ਸਮਰਿਤੀ ਨੂੰ 43,033 ਅਤੇ ਰਾਹੁਲ ਗਾਂਧੀ ਨੂੰ 38,615 ਵੋਟ ਮਿਲੇ ਹਨ। ਸ਼ੁਰੂਆਤੀ ਰੁਝਾਨਾਂ 'ਚ ਸਮਰਿਤੀ ਨੇ ਰਾਹੁਲ 'ਤੇ ਬੜ੍ਹਤ ਬਣਾਈ ਸੀ। ਬਾਅਦ 'ਚ ਰਾਹੁਲ ਸਮਰਿਤੀ ਤੋਂ 1700 ਵੋਟਾਂ ਨਾਲ ਅੱਗੇ ਹੋ ਗਏ ਸਨ। ਸਮਰਿਤੀ 2014 'ਚ ਵੀ ਇੱਥੋਂ ਰਾਹੁਲ ਵਿਰੁੱਧ ਚੋਣਾਵੀ ਮੈਦਾਨ 'ਚ ਸਨ। ਇਸ ਵਾਰ ਰਾਹੁਲ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਵੀ ਲੜ ਰਹੇ ਹਨ।
ਅਮੇਠੀ ਲੋਕ ਸਭਾ ਸੀਟ 'ਤੇ ਗਾਂਧੀ ਪਰਿਵਾਰ ਸ਼ੁਰੂ ਤੋਂ ਹੀ ਹਾਵੀ ਰਿਹਾ ਹੈ। 1967 ਤੋਂ ਲੈ ਕੇ ਹੁਣ ਤੱਕ ਇੱਥੇ ਸਿਰਫ 2 ਵਾਰ ਅਜਿਹਾ ਹੋਇਆ ਹੈ, ਜਦੋਂ ਕਾਂਗਰਸ ਨੇ ਲੋਕ ਸਭਾ ਦੀਆਂ ਚੋਣਾਂ ਨਾ ਜਿੱਤੀਆਂ ਹੋਣ। ਮੌਜੂਦਾ ਸਮੇਂ ਅਮੇਠੀ ਲੋਕ ਸਭਾ ਖੇਤਰ ਦੇ ਅੰਦਰ 5 ਵਿਧਾਨ ਸਭਾ ਖੇਤਰ (ਅਮੇਠੀ, ਗੌਰੀਗੰਜ, ਤਿਲੋਈ, ਜਗਦੀਸ਼ਪੁਰ ਅਤੇ ਸਲੋਨ) ਆਉਂਦੇ ਹਨ। 2004 ਦੀਆਂ ਲੋਕ ਸਭਾ ਚੋਣਾਂ 'ਚ ਅਮੇਠੀ ਤੋਂ ਆਪਣੀ ਸਿਆਸੀ ਪਾਰੀ ਦਾ ਆਗਾਜ਼ ਕਰਨ ਵਾਲੇ ਰਾਹੁਲ ਇੱਥੇ ਜਿੱਤ ਦੀ ਹੈਟ-ਟਰਿੱਕ ਲਗਾ ਚੁਕੇ ਹਨ।

ਰਾਹੁਲ ਗਾਂਧੀ ਪਹਿਲੀ ਵਾਰ ਅਮੇਠੀ ਤੋਂ 2004 'ਚ ਚੋਣ ਲੜੇ ਅਤੇ ਉਦੋਂ ਤੋਂ ਹੁਣ ਤੱਕ ਉਹ ਇੱਥੋਂ ਦੇ ਸੰਸਦ ਮੈਂਬਰ ਹਨ। ਆਮ ਤੌਰ 'ਤੇ ਬਾਕੀ ਪਾਰਟੀਆਂ ਕਾਂਗਰਸ ਨੂੰ ਇਸ ਸੀਟ 'ਤੇ ਵਾਕਓਵਰ ਦਿੰਦੀਆਂ ਆਈਆਂ ਹਨ ਪਰ 2014 'ਚ ਭਾਜਪਾ ਨੇ ਇੱਥੋਂ ਸਮਰਿਤੀ ਇਰਾਨੀ ਨੂੰ ਉਤਾਰ ਕੇ ਮੁਕਾਬਲੇ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ ਸੀ। 2014 'ਚ ਆਮ ਆਦਮੀ ਪਾਰਟੀ (ਆਪ) ਵਲੋਂ ਕਵੀ ਕੁਮਾਰ ਵਿਸ਼ਵਾਸ ਵੀ ਮੈਦਾਨ 'ਚ ਉਤਰੇ ਪਰ ਉਹ ਕੋਈ ਖਾਸ ਚੁਣੌਤੀ ਨਹੀਂ ਪੇਸ਼ ਕਰ ਸਕੇ ਅਤੇ ਚੌਥੇ ਸਥਾਨ 'ਤੇ ਰਹੇ। 2014 'ਚ ਸਮਰਿਤੀ ਨੇ ਰਾਹੁਲ ਨੂੰ ਸਖਤ ਟੱਕਰ ਦਿੱਤੀ ਸੀ ਅਤੇ ਰਾਹੁਲ ਦੀ ਜਿੱਤ ਦਾ ਅੰਤਰ ਘੱਟ ਕੇ ਕਰੀਬ 1 ਲੱਖ 7 ਹਜ਼ਾਰ ਵੋਟ ਪਹੁੰਚ ਗਿਆ ਸੀ। ਰਾਹੁਲ ਨੂੰ ਕੁੱਲ ਵੋਟਾਂ 'ਚੋਂ 4 ਲੱਖ 8 ਹਜ਼ਾਰ 651 ਅਤੇ ਸਮਰਿਤੀ ਨੂੰ 4 ਲੱਖ 748 ਵੋਟਾਂ ਹਾਸਲ ਹੋਈਆਂ ਸਨ। ਉੱਥੇ ਹੀ 'ਆਪ' ਦੇ ਕੁਮਾਰ ਵਿਸ਼ਵਾਸ ਨੂੰ ਸਿਰਫ 25,527 ਵੋਟਾਂ ਮਿਲੀਆਂ ਸਨ।


DIsha

Content Editor

Related News