ਲੋਕ ਸਭਾ ਚੋਣ 2019 : ਰੋਹਤਕ 'ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ ਜਾਰੀ

Tuesday, May 07, 2019 - 07:30 PM (IST)

ਲੋਕ ਸਭਾ ਚੋਣ 2019 : ਰੋਹਤਕ 'ਚ ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ ਜਾਰੀ

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਹਰਿਆਣਾ ਦੇ ਰੋਹਤਕ ਲੋਕ ਸਭਾ ਖੇਤਰ 'ਚ ਕਾਂਗਰਸ ਉਮੀਦਰਵਾਰ ਦੀਪੇਂਦਰ ਹੁੱਡਾ ਦੇ ਸਮਰਥਨ 'ਚ ਰੋਡ ਸ਼ੋਅ ਕਰ ਰਹੀ ਹੈ। ਪ੍ਰਿਅੰਕਾ ਨੂੰ ਰੋਡ ਸ਼ੋਅ 'ਚ ਦੀਪੇਂਦਰ ਹੁੱਡਾ ਮੌਜੂਦ ਹਨ। ਦੀਪੇਂਦਰ ਹੁੱਡਾ ਹਰਿਆਣਾ ਦੇ ਸਾਬਕਾ ਸੀ.ਐੱਮ. ਭੁਪੇਂਦਰ ਸਿੰਘ ਹੁੱਡਾ ਦੇ ਬੇਟੇ ਹਨ। ਪ੍ਰਿਅੰਕਾ ਗਾਂਧੀ ਔਰਤਾਂ ਲਈ ਚਲਾਏ ਜਾ ਰਹੇ ਇਕ ਆਟੋ 'ਚ ਸਫਰ ਕੀਤਾ। ਉਨ੍ਹਾਂ ਨਾਲ ਰੋਹਤਕ ਤੋਂ ਕਾਂਗਰਸ ਉਮੀਦਰ ਦੀਪੇਂਦਰ ਸਿੰਘ ਹੁੱਡਾ ਵੀ ਸਨ। ਗੁਲਾਬੀ ਆਟੋ 'ਚ ਸਵਾਰ ਹੋ ਕੇ ਪ੍ਰਿਅੰਕਾ ਮਾਤਾ ਦਰਵਾਜਾ ਪਹੁੰਚੀ। ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਰੋਡ ਸ਼ੋਅ ਕੀਤਾ।

ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਕਈ ਥਾਵਾਂ 'ਤੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਕੀਤਾ ਤੇ ਕਾਂਗਰਸ ਉਮੀਦਵਾਰ ਦੀਪੇਂਦਰ ਸਿੰਘ ਹੁੱਡਾ ਲਈ ਵੋਟ ਮੰਗਿਆ ਰੋਡ ਸ਼ੋਅ 'ਚ ਦੀਪੇਂਦਰ ਹੁੱਡਾ ਸਣੇ ਕਾਂਗਰਸ ਦੇ ਕਈ ਵੱਡੇ ਨੇਤਾ ਸ਼ਾਮਲ ਹੋਏ। ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਦੌਰਾਨ ਸ਼ਹਿਰ 'ਚ ਕਈ ਥਾਵਾਂ 'ਤੇ ਸਵਾਗਤ ਕੀਤਾ ਗਿਆ। ਪ੍ਰਿਅੰਕਾ ਗਾਂਧੀ ਹਿਸਾਰ 'ਚ ਰੈਲੀ ਨੂੰ ਸੰਬੋਧਿਤ ਕਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਰੋਹਤਕ ਪਹੁੰਚੀ। ਉਹ ਹੈਲੀਪੈਡ ਰਾਹੀਂ ਗੁਲਾਬੀ ਆਟੋ 'ਚ ਮਾਤਾ ਦਰਵਾਜਾ ਪਹੁੰਚੀ। ਗੁਲਾਬੀ ਆਟੋ ਨੂੰ ਇਕ ਮਹਿਲਾ ਚਾਲਕ ਚਲਾ ਰਹੀ ਸੀ।

ਪ੍ਰਿਅੰਕਾ ਦੇ ਮਾਤਾ ਦਰਵਾਜਾ ਪਹੁੰਚਣ ਦੇ ਨਾਲ ਹੀ ਰੋਡ ਸ਼ੋਅ ਸ਼ੁਰੂ ਹੋ ਗਿਆ। ਰੋਡ ਸ਼ੋਅ ਦੌਰਾਨ ਲੋਕਾਂ 'ਚ ਪ੍ਰਿਅੰਕਾ ਦੀ ਇਕ ਝਲਕ ਪਾਉਣ ਲਈ ਬੇਕਰਾਰੀ ਦਿਖੀ। ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਅੰਬਾਲਾ ਤੇ ਹਿਸਾਰ 'ਚ ਰੈਲੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਲੋਕਤੰਤਰ ਖਤਰੇ 'ਚ ਹੈ। ਇਹ ਚੋਣ 'ਚ ਦੇਸ਼ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ। ਭਾਜਪਾ ਨੇਤਾ ਪ੍ਰਧਾਨ ਮੰਤਰੀ ਮੋਦੀ ਕਦੇ ਸ਼ਹੀਦਾਂ ਦੇ ਨਾਂ 'ਤੇ ਵੋਟ ਮੰਗਦੇ ਹਨ ਤਾਂ ਕਦੇ ਸਾਡੇ ਪਰਿਵਾਰ ਦੇ ਸ਼ਹੀਦਾਂ ਦਾ ਅਪਮਾਨ ਕਰਦੇ ਹਨ। ਇਸ ਦੇਸ਼ 'ਚ ਹੰਕਾਰ ਮੁਆਫ ਨਹੀਂ ਕੀਤਾ ਜਾਂਦਾ ਹੈ। ਦੁਰਯੋਧਨ ਵੀ ਇਥੇ ਹੰਕਾਰ ਨਹੀਂ ਚੱਲਿਆ ਸੀ। ਉਨ੍ਹਾਂ ਕਿਹਾ ਪਹਿਲਾਂ ਪਾਕਿਸਤਾਨ ਤੋਂ ਆਪਣੇ ਖੇਤ ਸੁਰੱਖਿਅਤ ਕਰੋ।


author

Inder Prajapati

Content Editor

Related News