ਲੋਕ ਸਭਾ ਚੋਣਾਂ ਭਾਰਤ ''ਚ, ਮਾਲਾਮਾਲ ਹੋ ਰਹੀ ਫੇਸਬੁੱਕ

05/10/2019 10:49:04 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਭਾਰਤ 'ਚ ਹੋ ਰਹੀਆਂ ਹਨ ਪਰ ਮਾਲਾਮਾਲ ਫੇਸਬੁੱਕ ਹੁੰਦੀ ਜਾ ਰਹੀ ਹੈ। ਫੇਸਬੁੱਕ ਇਸ਼ਤਿਹਾਰ ਨਾਲ ਕਰੋੜਾਂ ਰੁਪਏ ਦੀ ਕਮਾਈ ਕਰ ਰਹੀ ਹੈ। 6ਵੇਂ ਪੜਾਅ ਦੀਆਂ ਚੋਣਾਂ ਨਾਲ ਪਹਿਲਾਂ ਫੇਸਬੁੱਕ 'ਤੇ ਇਸ਼ਤਿਹਾਰ ਦੇਣ ਦੇ ਮਾਮਲੇ 'ਚ ਭਾਜਪਾ ਤੇ ਸਹਿਯੋਗੀ ਦਲ (ਐੱਨ .ਡੀ. ਏ.) ਸਿਖਰ 'ਤੇ ਹਨ। 19 ਫਰਵਰੀ ਤੋਂ 4 ਮਈ 2019 ਤੱਕ ਫੇਸਬੁੱਕ ਨੂੰ ਮਿਲੇ ਕੁੱਲ 1,03,700 ਸਿਆਸੀ ਇਸ਼ਤਿਹਾਰਾਂ ਨਾਲ 22.85 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਹ ਇਸ਼ਤਿਹਾਰ ਸਿਆਸੀ ਪਾਰਟੀਆਂ ਤੇ ਸਹਿਯੋਗੀਆਂ ਨੇ ਦਿੱਤੇ।

ਇਸ਼ਤਿਹਾਰ 'ਤੇ ਭਾਜਪਾ ਨੇ ਇਕੱਲਿਆਂ 3.68 ਕਰੋੜ ਰੁਪਏ ਖਰਚ ਕੀਤੇ ਤਾਂ ਕਾਂਗਰਸ ਨੇ ਸਿਰਫ 9.2 ਲੱਖ ਰੁਪਏ। ਜੇਕਰ ਇਸ 'ਚ ਸਹਿਯੋਗੀਆਂ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਸ਼ਤਿਹਾਰਾਂ ਦਾ ਕੁੱਲ ਖਰਚ 14 ਕਰੋੜ ਤੋਂ ਜ਼ਿਆਦਾ ਹੈ ਜਦਕਿ ਕਾਂਗਰਸ 75 ਲੱਖ ਤੋਂ ਜ਼ਿਆਦਾ ਹੈ। ਇਸ਼ਤਿਹਾਰ 'ਤੇ ਖਰਚ ਦੇ ਮਾਮਲੇ 'ਚ ਤੇਦੇਪਾ, ਵਾਈ. ਐੱਸ. ਆਰ. ਕਾਂਗਰਸ ਤੇ ਬੀਜਦ ਵਰਗੀਆਂ ਖੇਤਰੀ ਪਾਰਟੀਆਂ ਵੀ ਪਿੱਛੇ ਨਹੀਂ ਹਨ। ਇਹ ਦੇਖਿਆ ਗਿਆ ਹੈ ਕਿ ਸਿਆਸੀ ਪਾਰਟੀਆਂ ਦੇ ਸਮਰਥਕ ਤੇ ਸਹਿਯੋਗੀ ਸੋਸ਼ਲ ਮੀਡਿਆ 'ਤੇ ਸਭ ਤੋਂ ਜ਼ਿਆਦਾ ਖਰਚ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਭਾਜਪਾ ਸਮਰਥਕ ਪੇਜ ਭਾਰਤ ਕੇ ਮਨ ਕੀ ਬਾਤ (2.24 ਕਰੋੜ ਰੁਪਏ ) ਤੇ ਮਈ ਫਸਟ ਵੋਟ ਫਾਰ ਮੋਦੀ (1.15 ਰੁਪਏ ) 'ਤੇ ਕਾਂਗਰਸ ਨਾਲੋਂ ਜ਼ਿਆਦਾ ਖਰਚ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਫੇਸਬੁੱਕ ਦੀ ਇਸ਼ਤਿਹਾਰ ਲਾਇਬ੍ਰੇਰੀ ਇਕ ਡਾਟਾ ਬੇਸ ਹੈ। ਇਸ 'ਚ ਸਿਆਸੀ ਇਸ਼ਤਿਹਾਰ ਤੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਚੱਲਣ ਵਾਲੇ ਰਾਸ਼ਟਰੀ ਮਹਤੱਵ ਦੇ ਮੁੱਦੇ ਸ਼ਾਮਲ ਹੁੰਦੇ ਹਨ।


DIsha

Content Editor

Related News