ਅਜੇ ਮਾਕਨ ਦਾ ਵੱਡਾ ਬਿਆਨ- ਰਾਹੁਲ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ

05/23/2019 8:00:05 AM

ਨਵੀਂ ਦਿੱਲੀ— ਐਗਜ਼ਿਟ ਪੋਲ 'ਚ ਭਾਵੇਂ ਹੀ ਕਾਂਗਰਸ ਪਾਰਟੀ ਲਈ ਬਹੁਤ ਜ਼ਿਆਦਾ ਸੰਭਾਵਨਾਵਾਂ ਜ਼ਾਹਰ ਨਾ ਕੀਤੀਆਂ ਗਈਆਂ ਹੋਣ ਪਰ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਅਜੇ ਮਾਕਨ ਨੂੰ ਰਾਹੁਲ ਗਾਂਧੀ ਦੇ ਪੀ.ਐੱਮ. ਬਣਨ ਦੀ ਉਮੀਦ ਹੈ। ਅਜੇ ਮਾਕਨ ਨੇ ਆਪਣੀ ਜਿੱਤ ਦੀ ਆਸ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।
ਦਿੱਲੀ ਦੀਆਂ 7 ਸੀਟਾਂ 'ਤੇ ਹੈ ਤ੍ਰਿਕੋਣੀ ਮੁਕਾਬਲਾ

ਉਨ੍ਹਾਂ ਨੇ ਕਿਹਾ,''ਯਕੀਨੀ ਤੌਰ 'ਤੇ ਨਤੀਜੇ ਕਾਂਗਰਸ ਦੇ ਪੱਖ 'ਚ ਹੋਣਗੇ। ਸਾਨੂੰ ਆਸ ਹੈ ਕਿ ਕਾਂਗਰਸ ਸਰਕਾਰ ਬਣਾਏਗੀ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਦਿੱਲੀ 'ਚ ਭਾਜਪਾ ਅਤੇ ਕਾਂਗਰਸ ਦਰਮਿਆਨ ਜੰਗ ਹੈ।'' ਦੱਸਣਯੋਗ ਹੈ ਕਿ ਦਿੱਲੀ ਦੀਆਂ 7 ਸੀਟਾਂ 'ਤੇ ਤ੍ਰਿਕੋਣੀ ਮੁਕਾਬਲਾ ਮੰਨਿਆ ਜਾ ਰਿਹਾ ਹੈ। ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਦਿੱਲੀ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਵੀ ਵੱਡੀ ਖਿਡਾਰੀ ਹੈ।

ਦਿੱਲੀ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਗਠਜੋੜ ਨੂੰ ਲੈ ਕੇ ਕਾਫੀ ਦਿਨਾਂ ਤੱਕ ਗੱਲ ਚੱਲੀ ਪਰ ਪਰਵਾਨ ਨਹੀਂ ਚੜ੍ਹ ਸਕੀ। ਅਜਿਹੇ 'ਚ ਦੋਹਾਂ ਦਲਾਂ ਦਰਮਿਆਨ ਵੋਟ ਵੰਡ ਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ। ਐਗਜ਼ਿਟ ਪੋਲ 'ਚ ਭਾਜਪਾ ਨੂੰ 6 ਤੋਂ 7 ਲੋਕ ਸਭਾ ਸੀਟਾਂ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।


DIsha

Content Editor

Related News