ਕੇਂਦਰ ’ਚ ਭਾਜਪਾ ਸਰਕਾਰ 6 ਮਹੀਨੇ ਹੋਰ ਰਹੇਗੀ, ਫਰਵਰੀ-ਮਾਰਚ ’ਚ ਹੋਣਗੀਆਂ ਲੋਕ ਸਭਾ ਚੋਣਾਂ: ਮਮਤਾ

Wednesday, Jun 28, 2023 - 11:48 AM (IST)

ਕੇਂਦਰ ’ਚ ਭਾਜਪਾ ਸਰਕਾਰ 6 ਮਹੀਨੇ ਹੋਰ ਰਹੇਗੀ, ਫਰਵਰੀ-ਮਾਰਚ ’ਚ ਹੋਣਗੀਆਂ ਲੋਕ ਸਭਾ ਚੋਣਾਂ: ਮਮਤਾ

ਜਲਪਾਈਗੁੜੀ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦੇ ਛੇ ਮਹੀਨੇ ਹੀ ਹੋਰ ਰਹਿ ਗਏ ਹਨ। ਦੇਸ਼ ਵਿੱਚ ਅਗਲੇ ਸਾਲ ਫਰਵਰੀ-ਮਾਰਚ ਵਿੱਚ ਲੋਕ ਸਭਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।

ਪੰਚਾਇਤ ਚੋਣਾਂ ਲਈ ਜਲਪਾਈਗੁੜੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਬੀ. ਐੱਸ. ਐੱਫ. ਨੂੰ ਨਿਰਪੱਖ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ‘ਭਲਕੇ’ ਭਾਜਪਾ ਸੱਤਾ ਵਿੱਚ ਨਹੀਂ ਵੀ ਹੋ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਲੋਕ ਸਭਾ ਚੋਣਾਂ 2024 ਵਿੱਚ ਫਰਵਰੀ-ਮਾਰਚ ਵਿੱਚ ਹੋਣਗੀਆਂ।

ਰੈਲੀ ਵਿੱਚ ਬੈਨਰਜੀ ਨੇ ਸਰਹੱਦੀ ਖੇਤਰਾਂ ਵਿੱਚ ਬੀ.ਐਸ.ਐੱਫ. ਦੀ ਕਥਿਤ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ।

ਮੈਂ ਸਾਰੇ ਬੀ.ਐਸ.ਐਫ. ਦੇ ਜਵਾਨਾਂ ਨੂੰ ਦੋਸ਼ੀ ਨਹੀਂ ਠਹਿਰਾ ਰਹੀ। ਉਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਪਰ ਬੀ.ਐਸ.ਐਫ. ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ।

ਦੱਸ ਦੇਈਏ ਕਿ ਖ਼ਰਾਬ ਮੌਸਮ ਕਾਰਨ ਸਿਲੀਗੁੜੀ ਨੇੜੇ ਸੇਵੋਕੇ ਹਵਾਈ ਅੱਡੇ 'ਤੇ ਮਮਤਾ ਬੈਨਰਜੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਪੈਰ ਤਿਲਕ ਜਾਣ ਕਾਰਨ ਉਹ ਜ਼ਖ਼ਮੀ ਹੋ ਗਈ। ਬੈਕੁੰਠਪੁਰ ਦੇ ਜੰਗਲਾਂ 'ਤੇ ਉਡਾਣ ਭਰਦੇ ਸਮੇਂ ਭਾਰੀ ਬਾਰਿਸ਼ ਕਾਰਨ ਹੈਲੀਕਾਪਟਰ ਦੇ ਡਗਮਗਾਉਣ ਕਾਰਨ ਮਮਤਾ ਬੈਨਰਜੀ ਦੇ ਡਿੱਗ ਜਾਣ ਕਾਰਨ ਉਨ੍ਹਾਂ ਦੇ ਗੋਡੇ ਤੇ ਕਮਰ 'ਤੇ ਸੱਟ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਏ। ਮਮਤਾ ਬੈਨਰਜੀ ਦੀ ਟੈਸਟ ਰਿਪੋਰਟ ਮੁਤਾਬਕ ਖੱਬੇ ਗੋਡੇ ਅਤੇ ਕਮਰ 'ਤੇ ਲਿਗਾਮੈਂਟ 'ਤੇ ਸੱਟ ਲੱਗੀ ਹੈ।


author

Rakesh

Content Editor

Related News