ਪੰਜਵੇਂ ਪੜਾਅ ਦੀ ਵੋਟਿੰਗ ਖਤਮ, ਸੋਨੀਆ-ਰਾਹੁਲ ਤੇ ਰਾਜਨਾਥ ਦੀ ਕਿਸਮਤ EVM 'ਚ ਬੰਦ

Monday, May 06, 2019 - 07:43 PM (IST)

ਪੰਜਵੇਂ ਪੜਾਅ ਦੀ ਵੋਟਿੰਗ ਖਤਮ, ਸੋਨੀਆ-ਰਾਹੁਲ ਤੇ ਰਾਜਨਾਥ ਦੀ ਕਿਸਮਤ EVM 'ਚ ਬੰਦ

ਨਵੀਂ ਦਿੱਲੀ— ਲੋਕ ਸਭਾ ਚੋਣ 2019 ਫੇਸ 5 ਲੋਕ ਸਭਾ ਚੋਣ ਦੇ ਪੰਜਵੇਂ ਪੜਾਅ ਲਈ ਅੱਜ 7 ਸੂਬਿਆਂ ਦੀ 51 ਸੀਟਾਂ 'ਤੇ ਵੋਟਿੰਗ ਹੋਈ। ਪੰਜਵੇਂ ਪੜਾਅ 'ਚ ਕੁਲ 60.93 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਪੱਛਮੀ ਬੰਗਾਲ 'ਚ ਹਿੰਸਾ ਦੀਆਂ ਦੋ ਘਟਨਾਵਾਂ ਵੀ ਵਾਪਰੀਆਂ। ਇਸ ਪੜਾਅ 'ਚ ਭਾਜਪਾ ਤੇ ਕਾਂਗਰਸ ਪਾਰਟੀ ਦੇ ਕਈ ਦਿੱਗਜਾਂ ਦੀ ਸਾਖ ਦਾਅ 'ਤੇ ਲੱਗੀ ਸੀ। ਇਨ੍ਹਾਂ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਯੂ.ਪੀ.ਏ. ਦੀ ਚੇਅਪਰਸਨ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਸ਼ਾਮਲ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ ਹੁਣ ਈ.ਵੀ.ਐੱਮ. 'ਚ ਕੈਦ ਹੋ ਗਿਆ ਹੈ। ਭਾਜਪਾ ਲਈ ਇਹ ਪੜਾਅ ਇਸ ਲਈ ਵੀ ਅਹਿਮ ਸੀ, ਕਿਉਂਕਿ 2014 ਦੇ ਲੋਕ ਸਭਾ ਚੋਣ 'ਚ ਉਸ ਨੂੰ 51 'ਚੋਂ 40 ਸੀਟਾਂ ਮਿਲੀਆਂ ਸਨ। ਉਥੇ ਹੀ ਕਾਂਗਰਸ ਨੂੰ ਸਿਰਫ ਦੋ ਸੀਟਾਂ 'ਤੇ ਹੀ ਜਿੱਤ ਮਿਲੀ ਸੀ। ਪੰਜਵੇਂ ਪੜਾਅ 'ਚ ਉੱਤਰ ਪ੍ਰਦੇਸ਼ ਦੀ 14, ਰਾਜਸਥਾਨ ਦੀ 12, ਪੱਛਮੀ ਬੰਗਲਾ ਤੇ ਮੱਧ ਪ੍ਰਦੇਸ਼ ਦੀ 7, ਬਿਹਾਰ ਦੀ ਪੰਜ ਤੇ ਝਾਰਖੰਡ ਦੀ ਚਾਰ ਸੀਟਾਂ ਲਈ ਵੋਟਿੰਗ ਹੋਈ। ਜੰਮੂ ਕਸ਼ਮੀਰ 'ਚ ਲਦਾਖ ਸੀਟ ਲਈ ਵੀ ਵੋਟਿੰਗ ਹੋਈ। ਉਥੇ ਹੀ ਅੰਨਤਨਾਗ ਸੀਟ ਲਈ ਵੀ ਪੁਲਵਾਮਾ ਤੇ ਸ਼ੋਪੀਆਂ ਜ਼ਿਲੇ 'ਚ ਵੋਟ ਪਾਏ ਗਏ।

ਖੇਤਰ   ਵੋਟਿੰਗ
ਉੱਤਰ ਪ੍ਰਦੇਸ਼ 60%
ਰਾਜਸਥਾਨ 60.08%
ਮੱਧ ਪ੍ਰਦੇਸ਼ 62.96%
ਬਿਹਾਰ 58%
ਝਾਰਖੰਡ 58.07%
ਪੱਛਮੀ ਬੰਗਾਲ 74.06%
ਜੰਮੂ 17.07%

 


author

Inder Prajapati

Content Editor

Related News