ਵਿਆਹਾਂ ’ਤੇ ਭਾਰੀ ਪਈਆਂ ਚੋਣਾਂ, ਚੋਣ ਕਮਿਸ਼ਨ ਨੇ ਜਾਰੀ ਕੀਤਾ ਫਰਮਾਨ

Monday, May 06, 2019 - 01:30 PM (IST)

ਵਿਆਹਾਂ ’ਤੇ ਭਾਰੀ ਪਈਆਂ ਚੋਣਾਂ, ਚੋਣ ਕਮਿਸ਼ਨ ਨੇ ਜਾਰੀ ਕੀਤਾ ਫਰਮਾਨ

ਮੁਰੈਨਾ (ਵਾਰਤਾ)—  ਲੋਕ ਸਭਾ ਚੋਣਾਂ ਵਿਆਹਾਂ 'ਤੇ ਭਾਰੀ ਪੈ ਰਹੀਆਂ ਹਨ। ਵਿਆਹ ਸਬੰਧੀ ਪ੍ਰੋਗਰਾਮਾਂ ਨੂੰ ਲੈ ਕੇ ਮੱਧ ਪ੍ਰਦੇਸ਼ 'ਚ ਚੋਣ ਕਮਿਸ਼ਨ ਨੇ ਇਕ ਫਰਮਾਨ ਜਾਰੀ ਕੀਤਾ ਹੈ, ਜਿਸ ਨੂੰ ਮੰਨਣਾ ਜ਼ਰੂਰੀ ਹੋਵੇਗਾ। ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਵਿਚ 12 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਦਿਨ ਜੇਕਰ ਕੋਈ ਇੱਥੇ ਬਾਹਰ ਤੋਂ ਬਰਾਤ ਲੈ ਕੇ ਆਉਂਦਾ ਹੈ ਤਾਂ ਉਨ੍ਹਾਂ ਨੂੰ 48 ਘੰਟੇ ਪਹਿਲਾਂ ਚੋਣ ਕਮਿਸ਼ਨ ਤੋਂ ਇਸ ਦੀ ਆਗਿਆ ਲੈਣੀ ਹੋਵੇਗੀ। ਇੱਥੇ ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੀ ਮੁਰੈਨਾ ਸਮੇਤ 8 ਸੰਸਦੀ ਖੇਤਰਾਂ ਵਿਚ 12 ਮਈ ਨੂੰ ਵੋਟਾਂ ਪੈਣਗੀਆਂ। ਇਸ ਦਿਨ ਵੱਡੀ ਗਿਣਤੀ ਵਿਚ ਵਿਆਹ ਸਮਾਰੋਹ ਵੀ ਹਨ। ਕਲੈਕਟਰ ਅਤੇ ਜ਼ਿਲਾ ਚੋਣ ਅਧਿਕਾਰੀ ਪ੍ਰਿਅੰਕਾ ਦਾਸ ਨੇ ਦੱਸਿਆ ਕਿ ਗਵਾਲੀਅਰ-ਚੰਬਲ ਅੰਚਲ 'ਚ ਵੋਟਾਂ ਵਾਲੇ ਦਿਨ 12 ਮਈ ਨੂੰ ਵੱਡੇ ਪੱਧਰ 'ਤੇ ਵਿਆਹ ਹਨ। 

ਉਨ੍ਹਾਂ ਕਿਹਾ ਕਿ ਵੋਟਿੰਗ ਦੇ ਦਿਨ ਮੁਰੈਨਾ-ਸ਼ਯੋਪੁਰ ਸੰਸਦੀ ਖੇਤਰ 'ਚ ਬਰਾਤ ਜਾਂ ਬਾਹਰੀ ਵਿਅਕਤੀ ਨੂੰ ਜ਼ਿਲੇ ਦੀ ਸਰਹੱਦ 'ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸ ਲਈ ਜੇਕਰ ਕਿਸੇ ਦੇ ਇੱਥੇ ਵਿਆਹ ਸਮਾਰੋਹ ਹੈ ਅਤੇ ਬਾਹਰ ਤੋਂ ਬਰਾਤ ਆਉਣੀ ਹੈ ਤਾਂ ਸਬੰਧਤ ਥਾਣੇ ਤੋਂ 48 ਘੰਟੇ ਪਹਿਲਾਂ ਬਰਾਤ ਜਾਂ ਮਹਿਮਾਨ ਦੇ ਆਉਣ ਦੀ ਲਿਖਤੀ 'ਚ ਆਗਿਆ ਲੈਣੀ ਜ਼ਰੂਰੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਜੇਕਰ ਆਗਿਆ ਨਹੀਂ ਲਈ ਗਈ ਤਾਂ ਬਰਾਤ ਨੂੰ ਜ਼ਿਲੇ ਦੀ ਸਰਹੱਦ ਜਾਂ ਸ਼ਹਿਰ ਵਿਚ ਕਿਸੇ ਵੀ ਥਾਂ ਰੋਕਿਆ ਜਾ ਸਕਦਾ ਹੈ।


author

Tanu

Content Editor

Related News