ਹਰਿਆਣਾ ’ਚ ਇਕੱਠੀਆਂ ਹੋ ਸਕਦੀਆਂ ਹਨ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ!

02/09/2019 8:40:58 AM

ਹਿਸਾਰ, (ਸੰਜੇ ਅਰੋੜਾ)- ਮੁੱਖ ਮੰਤਰੀ ਮਨੋਹਰ ਖੱਟੜ ਸਮੇਤ ਉਨ੍ਹਾਂ ਦੇ ਕੈਬਨਿਟ ਮੰਤਰੀ ਬੇਸ਼ੱਕ ਹਰਿਆਣਾ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਕਰਨ ਦੀਆਂ ਸੰਭਾਵਾਨਾਵਾਂ ਤੋਂ ਇਨਕਾਰ ਕਰ ਰਹੇ ਹੋਣ ਪਰ ਸੂਬੇ ਦੇ ਸਿਆਸੀ ਗਲਿਆਰਿਆਂ ਵਿਚ ਵਿਧਾਨ ਸਭਾ ਚੋਣਾਂ ਸੰਸਦੀ ਚੋਣਾਂ  ਦੇ ਨਾਲ ਹੀ ਕਰਵਾਏ  ਜਾਣ ਦੀ ਚਰਚਾ ਪੂਰੀ ਗਰਮ ਹੈ। ਇਸੇ ਦਰਮਿਆਨ ਸੂਤਰਾਂ ਦੀ ਮੰਨੀਏ  ਤਾਂ ਅਜਿਹੀ ਹੀ ਸੰਭਾਵਨਾ ਹੈ ਕਿ 25 ਫਰਵਰੀ ਦੇ ਆਸ-ਪਾਸ ਹਰਿਆਣਾ ਵਿਧਾਨ ਸਭਾ ਭੰਗ ਕੀਤੀ ਜਾ ਸਕਦੀ ਹੈ।
ਓਧਰ ਭਰੋਸੇਯੋਗ ਸੂਤਰਾਂ ਮੁਤਾਬਕ ਸਰਕਾਰ 20 ਫਰਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ 25 ਫਰਵਰੀ ਦੇ ਲਗਭਗ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕਰ ਸਕਦੀ ਹੈ।
 


Related News