ਲੋਕ ਸਭਾ ''ਚ ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਦਿੱਤੀ ਗਈ ਸ਼ਰਧਾਂਜਲੀ
Friday, Jul 24, 2026 - 11:47 AM (IST)
ਨਵੀਂ ਦਿੱਲੀ- ਲੋਕ ਸਭਾ ਨੇ ਸ਼ੁੱਕਰਵਾਰ ਨੂੰ ਕਾਰਗਿਲ ਯੁੱਧ 'ਚ ਸ਼ਹੀਦ ਹੋਏ ਭਾਰਤੀ ਹਥਿਆਰਬੰਦ ਫ਼ੋਰਸਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸਦਨ ਦੀ ਬੈਠਕ ਸ਼ੁਰੂ ਹੁੰਦੇ ਹੀ ਸਪੀਕਰ ਓਮ ਬਿਰਲਾ ਨੇ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੇ ਦਿਵਸ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਉਸ ਦਿਨ ਐਤਵਾਰ ਹੋਣ ਕਾਰਨ ਸਦਨ ਦੀ ਛੁੱਟੀ ਰਹੇਗੀ ਅਤੇ ਇਸ ਲਈ ਅੱਜ ਹੀ ਉਹ ਇਸ ਦਾ ਜ਼ਿਕਰ ਕਰ ਰਹੇ ਹਨ।
ਬਿਰਲਾ ਨੇ ਕਿਹਾ ਕਿ 26 ਜੁਲਾਈ 2026 ਨੂੰ ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੀਆਂ ਹਥਿਆਰਬੰਦ ਫੋਰਸਾਂ ਦੀ ਬਹਾਦਰੀ ਅਤੇ ਸਰਵਉੱਚ ਬਲੀਦਾਨ ਦਾ ਪ੍ਰਤੀਕ ਹੈ ਅਤੇ ਇਹ ਸਭਾ ਹਥਿਆਰਬੰਦ ਫੋਰਸਾਂ ਦੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ, ਜਿਨ੍ਹਾਂ ਨੇ ਬੇਹੱਦ ਮੁਸ਼ਕਲ ਪਹਾੜੀ ਖੇਤਰਾਂ, ਪ੍ਰਤੀਕੂਲ ਸਥਿਤੀਆਂ ਅਤੇ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਵੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਕੀਤੀ। ਇ ਤੋਂ ਬਾਅਦ ਸਭਾ ਨੇ ਕੁਝ ਪਲ ਮੌਨ ਰੱਖ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
