ਲੋਕ ਸਭਾ ਨੇ ਖਣਿਜ ਵਿਧੀ ਸੋਧ ਬਿੱਲ 2020 ਨੂੰ ਮਨਜ਼ੂਰੀ ਦਿੱਤੀ ਗਈ

03/06/2020 1:33:25 PM

ਨਵੀਂ ਦਿੱਲੀ— ਲੋਕ ਸਭਾ 'ਚ ਹੰਗਾਮੇ ਦਰਮਿਆਨ ਸ਼ੁੱਕਰਵਾਰ ਨੂੰ ਖਣਿਜ ਵਿਧੀ (ਕਾਨੂੰਨ) ਸੋਧ ਬਿੱਲ 2020 ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ 'ਚ ਕੋਲਾ ਖਾਨਾਂ ਦੇ ਪੱਟੇ ਸੰਬੰਧੀ ਨਿਯਮਾਂ ਅਤੇ ਵੰਡ ਸੰਬੰਧੀ ਪ੍ਰਬੰਧਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਹੰਗਾਮੇ ਦਰਮਿਆਨ ਹੀ ਕੋਲਾ ਅਤੇ ਖਣਿਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬਿੱਲ ਨੂੰ ਪਾਸ ਕਰਵਾਉਣ ਲਈ ਅੱਗੇ ਵਧਾਇਆ ਅਤੇ ਸਦਨ ਨੇ ਆਵਾਜ਼ ਵੋਟ ਨਾਲ ਇਸ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ। ਜੋਸ਼ੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਇਕ ਮਹੱਤਵਪੂਰਨ ਬਿੱਲ ਹੈ ਅਤੇ ਇਸ ਨਾਲ ਖਨਨ ਅਤੇ ਖਣਿਜ ਖੇਤਰ 'ਚ ਮਹੱਤਵਪੂਰਨ ਤਬਦੀਲੀ ਆਏਗੀ। 

ਜੋਸ਼ੀ ਨੇ ਕਿਹਾ ਸੀ,''ਦੇਸ਼ 'ਚ ਕੋਲਾ ਦੀ ਪ੍ਰਚੂਰ ਮਾਤਰਾ ਹੋਣ ਦੇ ਬਾਵਜੂਦ ਸਾਨੂੰ ਇਸ ਦਾ ਆਯਾਤ ਕਰਨਾ ਪੈਂਦਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਖਤਮ ਹੋਣਗੀਆਂ ਅਤੇ ਇਸ ਲਈ ਇਹ ਸੋਧ ਲਿਆਂਦਾ ਗਿਆ ਹੈ।'' ਮੰਤਰੀ ਨੇ ਕਿਹਾ ਸੀ ਕਿ ਸਦਨ 'ਚ ਵਿਵਸਥਾ ਨਹੀਂ ਹੈ, ਇਸ ਲਈ ਅਪੀਲ ਕਰਦਾ ਹਾਂ ਕਿ ਇਸ ਨੂੰ ਬਿਨਾਂ ਚਰਚਾ ਕਰਵਾਏ ਪਾਸ ਕੀਤਾ ਜਾਵੇ। ਹਾਲਾਂਕਿ ਵੀਰਵਾਰ ਨੂੰ ਹੰਗਾਮੇ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਇਹ ਬਿੱਲ ਸੰਸਦ ਤੋਂ ਪਾਸ ਹੋਣ ਤੋਂ ਬਾਅਦ ਇਸ ਨਾਲ ਸੰਬੰਧਤ ਆਰਡੀਨੈਂਸ ਦਾ ਸਥਾਨ ਲਵੇਗਾ। ਇਸ ਦੇ ਮਾਧਿਅਮ ਨਾਲ ਖਣਿਜ ਵਿਕਾਸ ਅਤੇ ਨਿਯਮਨ ਐਕਟ 1957 ਅਤੇ ਕੋਲਾ ਖਾਨ ਵਿਸ਼ੇਸ਼ ਪ੍ਰਬੰਧ ਐਕਟ 2015 'ਚ ਸੋਧ ਦਾ ਪ੍ਰਬੰਧ ਕੀਤਾ ਗਿਆ ਹੈ।


DIsha

Content Editor

Related News