ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ

Thursday, Aug 13, 2026 - 11:59 AM (IST)

ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ

ਨਵੀਂ ਦਿੱਲੀ- ਲੋਕ ਸਭਾ ਦੀ ਕਾਰਵਾਈ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਨੇ ਕੁਰਸੀ 'ਤੇ ਬੈਠਦੇ ਹੀ ਮੈਂਬਰਾਂ ਨੂੰ ਰਾਸ਼ਟਰਗੀਤ ਵੰਦੇ ਮਾਤਰਮ ਦੇ ਸਨਮਾਨ 'ਚ ਖੜ੍ਹੇ ਹੋਣ ਲਈ ਕਿਹਾ। ਹਾਲਾਂਕਿ ਆਮ ਤੌਰ 'ਤੇ ਸੈਸ਼ਨ ਸਮਾਪਤੀ ਦੇ ਮੌਕੇ ਵੰਦੇ ਮਾਤਰਮ ਤੋਂ ਪਹਿਲੇ ਉਹ ਉਸ ਸੈਸ਼ਨ ਦੀ ਕਾਰਗੁਜ਼ਾਰੀ ਅਤੇ ਉਪਲੱਬਧੀਆਂ ਦਾ ਜ਼ਿਕਰ ਕਰਦੇ ਹਨ। 

ਵੰਦੇ ਮਾਤਰਮ ਗਾਉਣ ਤੋਂ ਬਾਅਦ ਉਨ੍ਹਾਂ ਨੇ ਸਦਨ ਦੀ ਬੈਠਕ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਈ ਹੋਰ ਦਲਾਂ ਦੇ ਮੁੱਖ ਨੇਤਾ ਅਤੇ ਮੈਂਬਰ ਸਦਨ 'ਚ ਮੌਜੂਦ ਸਨ। ਸੰਸਦ ਦਾ ਮੌਜੂਦਾ ਮਾਨਸੂਨ ਸੈਸ਼ਨ ਬੀਤੀ 20 ਜੁਲਾਈ ਨੰ ਸ਼ੁਰੂ ਹੋਇਆ ਸੀ। ਅਯੁੱਧਿਆ ਦੇ ਰਾਮ ਮੰਦਰ 'ਚ ਚੜ੍ਹਾਵਾ ਚੋਰੀ ਦੇ ਮੁੱਦੇ 'ਤੇ ਚਰਚਾ ਅਤੇ ਦਿੱਲੀ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਸ ਕਾਰਵਾਈ ਨੂੰ ਲੈਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰ ਰਹੇ ਵਿਰੋਧੀ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਦੋਵਾਂ ਸਦਨਾਂ 'ਚ ਲਗਾਤਾਰ ਗਤੀਰੋਧ ਬਣਿਆ ਰਿਹਾ। 

ਸਰਕਾਰ ਨੇ ਕਿਹਾ ਸੀ ਕਿ ਉਹ ਵਿਦਿਆਰਥੀਆਂ ਦੇ ਵਿਸ਼ੇ 'ਤੇ ਚਰਚਾ ਕਰਵਾਉਣ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਲਈ ਤਿਆਰ ਹਨ, ਹਾਲਾਂਕਿ ਵਿਰੋਧੀ ਧਿਰ ਦਾ ਕਹਿਣਾ ਸੀ ਕਿ ਰਾਮ ਮੰਦਰ ਤੋਂ ਚੜ੍ਹਾਵਾ ਚੋਰੀ 'ਤੇ ਚਰਚਾ, ਵਿਦਿਆਰਥੀਆਂ 'ਤੇ ਕਾਰਵਾਈ ਨੂੰ ਲੈ ਕੇ ਸ਼ਾਹ ਦੇ ਜਵਾਬ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਦੀ ਮੰਗ ਕਰਨ ਦੇ ਮੁੱਦੇ 'ਤੇ ਇਹ ਗਤੀਰੋਧ ਨਹੀਂ ਟੁੱਟ ਸਕਿਆ। 

ਸਦਨ ਨੇ 29 ਜੁਲਾਈ ਨੂੰ ਪ੍ਰੀਖਿਆ 'ਚ ਸੁਧਾਰ ਨਾਲ ਸੰਬੰਧ 'ਲੋਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ, 2026' ਨੂੰ ਮਨਜ਼ੂਰੀ ਦਿੱਤੀ। ਨੀਟ ਪੇਪਰ ਲੀਕ ਦੇ ਮੱਦੇਨਜ਼ਰ ਲੋਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਐਕਟ, 2024 'ਚ ਸਖ਼ਤ ਪ੍ਰਬੰਧ ਸ਼ਾਮਲ ਕਰਨ ਲਈ ਲਿਆਂਦੇ ਗਏ ਇਸ ਸੋਧ ਬਿੱਲ 'ਤੇ ਹੋਈ ਚਰਚਾ ਹੋਈ, ਜਿਸ 'ਚ ਵਿਰੋਧੀ ਧਿਰ ਰਾਹੁਲ ਗਾਂਧੀ ਦੀਆਂ ਕੁਝ ਟਿੱਪਣੀਆਂ ਨੂੰ ਲੈ ਕੇ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਹੋਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News