ਲਾਕਡਾਊਨ : ਯੋਗੀ ਸਰਕਾਰ ਨੇ UP ਪੁੱਜੇ 5 ਲੱਖ ਮਜ਼ਦੂਰਾਂ ਨੂੰ ਰੋਜ਼ਗਾਰ ਦਿਵਾਉਣ ਦੀ ਕੀਤੀ ਪਹਿਲ

Sunday, Apr 19, 2020 - 06:32 PM (IST)

ਲਾਕਡਾਊਨ : ਯੋਗੀ ਸਰਕਾਰ ਨੇ UP ਪੁੱਜੇ 5 ਲੱਖ ਮਜ਼ਦੂਰਾਂ ਨੂੰ ਰੋਜ਼ਗਾਰ ਦਿਵਾਉਣ ਦੀ ਕੀਤੀ ਪਹਿਲ

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪਿਛਲੇ 45 ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪ੍ਰਦੇਸ਼ ਵਾਪਸ ਪੁੱਜੇ ਲੱਗਭਗ 5 ਲੱਖ ਮਜ਼ਦੂਰਾਂ ਨੂੰ ਸਥਾਨਕ ਪੱਧਰ 'ਤੇ ਰੋਜ਼ਗਾਰ ਦੇਣ ਲਈ ਇਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਐਤਵਾਰ ਨੂੰ ਆਪਣੇ ਸਰਕਾਰੀ ਆਵਾਸ 'ਤੇ 'ਟੀਮ-11' ਨਾਲ ਲਾਕਡਾਊਨ ਸਮੀਖਿਆ ਬੈਠਕ ਦੌਰਾਨ ਦਿੱਤੇ।

ਇਹ ਕਮੇਟੀ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਰਸਤਿਆਂ ਨੂੰ ਲੈ ਕੇ ਸੁਝਾਅ ਦੇਵੇਗੀ। ਕਮੇਟੀ ਛੋਟੇ ਉਦਯੋਗਾਂ ਸਮੇਤ ਵੱਖ-ਵੱਖ ਉਦਯੋਗਾਂ 'ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਸੰਭਾਵਨਾਵਾਂ ਵੀ ਤਲਾਸ਼ੇਗੀ। ਯੋਗੀ ਨੇ ਕਿਹਾ ਕਿ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ 'ਰਿਵੋਲਵਿੰਗ ਫੰਡ' 'ਚ ਜੋ ਵਾਧਾ ਕੀਤਾ ਹੈ, ਉਸ ਤੋਂ ਮਹਿਲਾ ਸਵੈ-ਸੇਵੀ ਸਮੂਹਾਂ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਸਿਲਾਈ, ਆਚਾਰ, ਮਸਾਲਾ ਬਣਾਉਣਾ ਆਦਿ ਤਹਿਤ ਰੋਜ਼ਗਾਰ ਉਪਲੱਬਧ ਕਰਵਾਏ ਜਾਣ। ਔਰਤਾਂ ਵਲੋਂ ਬਣਾਈਆਂ ਗਈਆਂ ਸਮੱਗਰੀਆਂ ਦੀ ਮਾਰਕੀਟਿੰਗ ਓ. ਡੀ. ਓ. ਪੀ. (One District One Product Scheme in UP) ਜ਼ਰੀਏ ਕੀਤੀ ਜਾਵੇ।

ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰ ਕੇ 25 ਮਾਰਚ ਤੋਂ ਲਾਗੂ ਲਾਕਡਾਊਨ ਕਾਰਨ ਠੇਲ੍ਹੇ, ਰੇਹੜੀ ਵਾਲਿਆਂ ਦੇ ਸਾਹਮਣੇ ਰੋਜ਼ਗਾਰ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸੂਬਾ ਸਰਕਾਰ ਇਸ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਇਨ੍ਹਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੈਠਕ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਿਹਤ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਜਿਨ੍ਹਾਂ ਖੇਤਰਾਂ 'ਚ ਕੋਰੋਨਾ ਦੇ 10 ਤੋਂ ਵਧੇਰੇ ਮਾਮਲੇ ਹਨ, ਉਨ੍ਹਾਂ ਨੂੰ ਅਜੇ ਨਾ ਖੋਲ੍ਹਿਆ ਜਾਵੇ।


author

Tanu

Content Editor

Related News