ਲਾਕਡਾਊਨ : ਸੂਟਕੇਸ ''ਚ ਬੰਦ ਹੋ ਕੇ ਪਹੁੰਚਿਆ ਦੋਸਤ ਦੇ ਘਰ, ਇੰਝ ਖੁੱਲ੍ਹੀ ਪੋਲ

Sunday, Apr 12, 2020 - 09:35 PM (IST)

ਲਾਕਡਾਊਨ : ਸੂਟਕੇਸ ''ਚ ਬੰਦ ਹੋ ਕੇ ਪਹੁੰਚਿਆ ਦੋਸਤ ਦੇ ਘਰ, ਇੰਝ ਖੁੱਲ੍ਹੀ ਪੋਲ

ਮੈਂਗਲੁਰੂ — ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਰੋਕਣ ਨੂੰ ਲਈ ਪੂਰੇ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਜਾਰੀ ਹੈ ਅਤੇ ਲੋਕ ਆਪਣੇ ਘਰਾਂ 'ਚ ਕੈਦ ਰਹਿਣ ਲਈ ਮਜ਼ਬੂਰ ਹਨ। ਅਜਿਹੇ 'ਚ ਹੁਣ ਲੋਕ ਪੁਲਸ ਅਤੇ ਪ੍ਰਸ਼ਾਸਨ ਦੀ ਸਖਤੀ ਤੋਂ ਬੱਚ ਕੇ ਲਾਕਡਾਊਨ ਤੋੜਣ ਦੀ ਨਵੀਂ ਨਵੀਂ ਤਰਕੀਬ ਦੀ ਖੋਜ ਕਰ ਰਹੀ ਹੈ।
ਕੁਝ ਅਜਿਹਾ ਹੀ ਹੋਇਆ ਕਰਨਾਟਕ ਦੇ ਮੈਂਗਲੁਰੂ 'ਚ, ਜਿਥੇ ਘਰ 'ਚ ਇਕ ਲੜਕੇ ਦਾ ਮੰਨ ਨਹੀਂ ਲੱਗ ਰਿਹਾ ਸੀ ਅਤੇ ਉਸ ਨੇ ਆਪਣੇ ਦੋਸਤ ਨੂੰ ਮਿਲਣਾ ਸੀ ਪਰ ਸੜਕਾਂ 'ਤੇ ਪੁਲਸ ਦੀ ਮੁਸਤੈਦੀ ਕਾਰਣ ਉਹ ਅਜਿਹਾ ਨਹੀਂ ਸੀ ਕਰ ਪਾ ਰਿਹਾ। ਅਜਿਹੇ 'ਚ ਇਕ ਦੋਸਤ ਨੂੰ ਮਿਲਣ ਦੀ ਜੋ ਤਰਕੀਬ ਕੱਢੀ ਉਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਇਕ ਨੌਜਵਾਨ ਨੇ ਦੋਸਤ ਨੂੰ ਮਿਲਣ ਲਈ ਖੁਦ ਨੂੰ ਸੂਟਕੇਟ 'ਚ ਬੰਦ ਕਰ ਲਿਆ ਅਤੇ ਫਿਰ ਦੂਜਾ ਦੋਸਤ ਆ ਕੇ ਉਸ ਸੂਟਕੇਸ ਨੂੰ ਆਪਣੇ ਅਪਾਰਟਮੈਂਟ 'ਚ ਲੈ ਗਿਆ। ਉਥੇ ਉਸ ਨੇ ਜਿਵੇਂ ਹੀ ਆਪਣੇ ਦੋਸਤ ਨੂੰ ਸੂਟਕੇਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫੜ੍ਹਿਆ ਗਿਆ। ਇਹ ਘਟਨਾ ਆਰਿਆ ਸਮਾਜ ਰੋਡ 'ਤੇ ਸਥਿਤ ਇਕ ਅਪਾਰਟਮੈਂਟ ਦੀ ਹੈ ਜਿਥੇ ਉਹ ਰਹਿੰਦਾ ਸੀ। ਦਰਅਸਲ ਉਸ ਨੌਜਵਾਨ ਨੇ ਇਹ ਤਰੀਕਾ ਇਸ ਲਈ ਕੱਢਿਆ ਕਿਉਂਕਿ ਲਾਕਡਾਊਨ ਨਿਯਮਾਂ ਕਾਰਣ ਅਪਾਰਟਮੈਂਟ 'ਚ ਨਵੇਂ ਲੋਕਾਂ ਦੀ ਆਵਾਜਾਈ 'ਤੇ ਰੋਕ ਲੱਗੀ ਸੀ। ਵਿਦਿਆਰਥੀ ਨੇ ਆਪਣੇ ਦੋਸਤ ਨੂੰ ਫਲੈਟ 'ਚ ਲਿਆਉਣ ਲਈ ਯੋਜਨਾ ਬਣਾਈ। ਦੋਸਤ ਨੂੰ ਇਕ ਵੱਡੇ ਸੂਟਕੇਸ 'ਚ ਲੁਕਾ ਦਿੱਤਾ ਜਦੋਂ ਸੂਟਕੇਸ ਨੂੰ ਅਪਾਰਟਮੈਂਟ ਪਰਿਸਰ 'ਚ ਲਿਆ ਰਿਹਾ ਸੀ ਤਾਂ ਉਹ ਹਿੱਲ ਗਿਆ ਜਿਸ ਕਾਰਣ ਲੋਕਾਂ ਨੂੰ ਸ਼ੱਕ ਹੋ ਗਿਆ। ਆਪਾਰਟਮੈਂਟ ਦੇ ਲੋਕਾਂ ਨੇ ਸ਼ੱਕ ਹੋਣ ਤੋਂ ਬਾਅਦ ਸੂਟਕੇਸ ਖੋਲ੍ਹਿਆ ਤਾਂ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਸ 'ਚੋਂ ਇਕ ਇਨਸਾਨ ਨਿਕਲਿਆ। ਲੋਕਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਦੋਨਾਂ ਦੋਸਤਾਂ ਨੂੰ ਪੁੱਛਗਿੱਛ ਲਈ ਕਾਦਰੀ ਪੁਲਸ ਸਟੇਸ਼ਨ ਲਿਜਾਇਆ ਗਿਆ।


author

Inder Prajapati

Content Editor

Related News