ਤਾਮਿਲਨਾਡੂ 'ਚ 31 ਅਕਤੂਬਰ ਤੱਕ ਲਾਕਡਾਊਨ ਰਹੇਗਾ ਜਾਰੀ

Tuesday, Sep 29, 2020 - 07:58 PM (IST)

ਤਾਮਿਲਨਾਡੂ 'ਚ 31 ਅਕਤੂਬਰ ਤੱਕ ਲਾਕਡਾਊਨ ਰਹੇਗਾ ਜਾਰੀ

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਇਨਫੈਕਸ਼ਨ ਦੇ ਚੱਲਦੇ ਦੇਸ਼ 'ਚ ਪੜਾਅਵਾਰ ਤਰੀਕੇ ਨਾਲ ਅਨਲਾਕ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਤਾਮਿਲਨਾਡੂ ਨੇ ਲਾਕਡਾਊਨ ਨੂੰ 31 ਅਕਤੂਬਰ ਤੱਕ ਲਈ ਵਧਾ ਦਿੱਤਾ ਹੈ। ਹਾਲਾਂਕਿ ਇਸ ਵਾਰ ਲਾਕਡਾਊਨ 'ਚ ਲੋਕਾਂ ਨੂੰ ਕੁੱਝ ਛੋਟ ਦਿੱਤੀ ਜਾਵੇਗੀ, ਜਿਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਏ.ਆਈ.ਏ.ਡੀ.ਐੱਮ.ਕੇ. ਵਲੋਂ ਟਵੀਟ ਕਰਕੇ ਪ੍ਰਦੇਸ਼ 'ਚ ਲਾਕਡਾਉਨ ਨੂੰ 31 ਅਕਤੂਬਰ ਤੱਕ ਵਧਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਲਾਕਡਾਉਨ ਦੌਰਾਨ ਵਿਦਿਅਕ ਅਦਾਰੇ ਬੰਦ ਰਹਿਣਗੇ। ਇਹੀ ਨਹੀਂ ਚੇਨਈ 'ਚ ਏਅਰਪੋਰਟ 'ਤੇ ਨਿੱਤ 100 ਤੋਂ ਜ਼ਿਆਦਾ ਜਹਾਜ਼ਾਂ ਦੇ ਲੈਂਡ ਕਰਨ ਦੀ ਇਜਾਜਤ ਨਹੀਂ ਹੋਵੇਗੀ। ਫਿਲਮ ਅਤੇ ਸੀਰੀਅਲ ਦੀ ਸ਼ੂਟਿੰਗ 100 ਤੋਂ ਜ਼ਿਆਦਾ ਲੋਕਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ ਹੈ।


author

Inder Prajapati

Content Editor

Related News