ਵਿਆਹ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਮਿਲੀ ਤਾਂ ਮੋਟਰਸਾਈਕਲ ''ਤੇ ਬਿਠਾ ਕੇ ਲੈ ਆਇਆ ਲਾੜੀ

Thursday, May 07, 2020 - 04:13 PM (IST)

ਵਿਆਹ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਮਿਲੀ ਤਾਂ ਮੋਟਰਸਾਈਕਲ ''ਤੇ ਬਿਠਾ ਕੇ ਲੈ ਆਇਆ ਲਾੜੀ

ਮਿਰਜਾਪੁਰ- ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਗੂ ਲਾਕਡਾਊਨ ਦੌਰਾਨ ਵਿਆਹ ਲਈ ਇਜਾਜ਼ਤ ਮਿਲਣ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੇਖ ਕੇ ਲਾੜੇ ਨੇ ਹਿੰਮਤ ਨਹੀਂ ਹਾਰੀ ਅਤੇ ਲਾੜੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਵਿਦਾ ਕਰਵਾ ਕੇ ਲੈ ਗਿਆ। ਪਰਿਵਾਰਕ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਚੰਦੌਲੀ ਜ਼ਿਲੇ ਦੇ ਬਬੁਰੀਖੇਤਰ ਦੇ ਕੁਰਥੀਆ ਪਿੰਡ ਵਾਸੀ ਗੋਪੀ ਦੇ ਬੇਟੇ ਰਾਮਬਲੀ ਦਾ ਵਿਆਹ ਮਿਰਜਾਪੁਰ ਦੇ ਜਮਾਲਪੁਰ ਖੇਤਰ ਦੇ ਓਡੀ ਪਿੰਡ ਵਾਸੀ ਰਾਮਅਚਲ ਦੀ ਬੇਟੀ ਚਾਂਦਨੀ ਤੋਂ 6 ਮਈ ਨੂੰ 3 ਮਹੀਨੇ ਪਹਿਲਾਂ ਤੋਂ ਤੈਅ ਸੀ। ਇਸ ਵਿਚ ਲਾਕਡਾਊਨ ਕਾਰਨ ਵਿਆਹ 'ਚ ਰੁਕਾਵਟ ਆ ਗਈ। ਲਾੜੇ ਪੱਖ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਵਿਆਹ ਕਰਨ ਦੀ ਮਨਜ਼ੂਰੀ ਲਈ ਆਨਲਾਈਨ ਪ੍ਰਾਰਥਨਾ ਪੱਤਰ ਦਿੱਤਾ ਪਰ ਸਮੇਂ 'ਤੇ ਮਨਜ਼ੂਰੀ ਨਹੀਂ ਮਿਲੀ। ਉਨਾਂ ਨੇ ਦੱਸਿਆ ਕਿ ਲਾੜਾ ਪੱਖ ਅਤੇ ਲਾੜੀ ਦੇ ਪਰਿਵਾਰ ਵਾਲਿਆਂ ਨੇ ਮੰਦਰ 'ਚ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਸਿਲੌਟਾ ਪਿੰਡ ਸਥਿਤ ਹਨੂੰਮਾਨ ਮੰਦਰ 'ਚ ਵਿਆਹ ਕਰਨ ਦਾ ਫੈਸਲਾ ਕੀਤਾ।

ਬੁੱਧਵਾਰ ਨੂੰ ਲਾੜਾ ਆਪਣੀ ਮੋਟਰਸਾਈਕਲ 'ਤੇ ਸਿਲੌਟਾ ਪਿੰਡ ਪਹੁੰਚ ਗਿਆ। ਉਸ ਨਾਲ ਉਸ ਦੇ ਪਰਿਵਾਰ ਦੇ ਚਾਰ ਹੋਰ ਲੋਕ ਵੱਖ-ਵੱਖ ਮੋਟਰਸਾਈਕਲ 'ਤੇ ਆਏ। ਲਾੜੀ ਦੇ ਪਰਿਵਾਰ ਵਾਲੇ ਦੇ ਲੋਕ ਵੀ ਪੈਦਲ ਹੀ 2 ਕਿਲੋਮੀਟਰ ਚੱਲ ਕੇ ਮੰਦਰ ਪਹਿਲਾਂ ਹੀ ਪਹੁੰਚ ਚੁਕੇ ਸਨ। ਮੰਦਰ 'ਚ ਲਾੜੇ ਨੇ ਲਾੜੀ ਦੇ ਗਲੇ 'ਚ ਵਰਮਾਲਾ ਪਾ ਕੇ 7 ਫੇਰੇ ਲਏ। ਮੰਦਰ ਦੇ ਪੁਜਾਰੀ ਨੇ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਵਾਇਆ। ਵਿਦਾਈ ਤੋਂ ਬਾਅਦ ਲਾੜਾ ਆਪਣੀ ਲਾੜੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਘਰ ਲੈ ਗਿਆ। ਲਾੜੀ ਦੇ ਪਿਤਾ ਰਾਮਅਚਲ ਨੇ ਦੱਸਿਆ ਕਿ ਵਿਆਹ ਦਾ ਕਾਰਡ ਵੀ ਛਪ ਗਿਆ ਸੀ। ਪਹਿਲਾਂ ਅਪ੍ਰੈਲ ਦੇ ਲਾਕਡਾਊਨ ਤੋਂ ਬਾਅਦ ਆਸ਼ਾ ਸੀ ਕਿ ਮਈ 'ਚ ਵਿਆਹ ਹੋਵੇਗੀ ਪਰ ਲਾਕਡਾਊਨ ਹੋਰ ਵਧ ਗਿਆ। ਅਜਿਹੇ 'ਚ ਸਮਾਜਿਕ ਦੂਰੀ ਰੱਖਦੇ ਹੋਏ ਵਿਆਹ ਦਾ ਫੈਸਲਾ ਕੀਤਾ ਗਿਆ। ਬਿਨਾਂ ਬਾਰਾਤੀ ਦੇ ਹੋਏ ਇਸ ਵਿਆਹ ਨਾਲ ਲਾੜੀ ਅਤੇ ਲਾੜਾ ਪੱਖ ਦੇ ਲੋਕ ਖੁਸ਼ ਦਿੱਸੇ। ਹਾਲੇ ਜ਼ਿਲੇ ਦੇ ਜਮਾਲਪੁਰ ਖੇਤਰ 'ਚ ਵੀ 5 ਦਿਨ ਪਹਿਲਾਂ ਲਾੜਾ ਸਾਈਕਲ 'ਤੇ ਵਿਆਹ ਲਈ ਆਇਆ ਸੀ।


author

DIsha

Content Editor

Related News