ਤਾਲਾਬੰਦੀ ਕਾਰਨ ਬੇਰੋਜ਼ਗਾਰ ਹੋਏ ਤਾਂ ਸ਼ੁਰੂ ਕੀਤੀ ਚੋਰੀ, 5 ਗ੍ਰਿਫਤਾਰ

07/02/2020 3:04:35 PM

ਨਵੀਂ ਦਿੱਲੀ- ਦੱਖਣ-ਪੂਰਬੀ ਦਿੱਲੀ ਜ਼ਿਲ੍ਹੇ ਦੀ ਪੁਲਸ ਨੇ 5 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਤਾਲਾਬੰਦੀ ਕਾਰਨ ਬੇਰੋਜ਼ਗਾਰ ਹੋਣ ਤੋਂ ਬਾਅਦ ਚੋਰੀ ਦੀ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਮੋਬਾਇਲ ਫੋਨ ਅਤੇ ਹੱਥ ਘੜੀ ਬਰਾਮਦ ਕੀਤੀ ਹੈ। ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਪੁਲ ਪ੍ਰਹਿਲਾਦਪੁਰ ਥਾਣੇ ਦੀ ਪੁਲਸ ਨੇ ਰਾਤ ਨੂੰ ਚੋਰੀ ਕਰਨ ਵਾਲੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਆਮਿਰ, ਸ਼ਿਵਮ ਮਲਿਕ, ਵਿਨੋਦ ਕੁਮਾਰ, ਅਜੇ ਉਰਫ਼ ਰੋਦਾ ਅਤੇ ਸ਼ਿਵਾ ਦੇ ਰੂਪ 'ਚ ਕੀਤੀ ਗਈ ਹੈ, ਜਦੋਂ ਕਿ 3 ਹੋਰ ਮੋਨੂੰ, ਸੌਰਭ ਅਤੇ ਤੂਸ਼ਾਰ ਫਰਾਰ ਹਨ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਪੁਲਸ ਅਧਿਕਾਰੀ ਅਨੁਸਾਰ ਪੁੱਛ-ਗਿੱਛ 'ਚ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਤਾਲਾਬੰਦੀ ਤੋਂ ਬਾਅਦ ਸਾਰੇ ਬੇਰੋਜ਼ਗਾਰ ਹੋ ਗਏ ਅਤੇ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ, ਇਸ ਲਈ ਦੋਸਤਾਂ ਨਾਲ ਚੋਰੀ ਕਰਨ ਦੀ ਯੋਜਨਾ ਬਣਾਈ ਸੀ ਪਰ ਚੋਰੀ ਕੀਤੇ ਗਏ ਸਾਮਾਨ ਨੂੰ ਵੇਚਣ 'ਚ ਸਫ਼ਲ ਨਹੀਂ ਹੋ ਸਕੇ। ਇਨ੍ਹਾਂ ਅਪਰਾਧੀਆਂ ਨੇ ਸਵੀਕਾਰ ਕੀਤਾ ਕਿ 25-26 ਜੂਨ ਦੀ ਰਾਤ ਨੂੰ ਲਾਲ ਕੂੰਆਂ ਇਲਾਕੇ 'ਚ ਇਕ ਗੋਦਾਮ 'ਚ ਚੋਰੀ ਕੀਤੀ ਸੀ। ਇਸ ਚੋਰੀ ਦੀ ਸ਼ਿਕਾਇਤ 'ਤੇ ਹੀ ਪੁਲਸ ਜਾਂਚ ਦੌਰਾਨ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਨ 'ਚ ਸਫ਼ਲ ਹੋਈ ਹੈ। ਪੁਲਸ ਨੇ ਉਨ੍ਹਾਂ ਕੋਲੋਂ 105 ਮੋਬਾਇਲ ਫੋਨ, 300 ਹੱਥ ਘੜੀਆਂ, 30 ਪੈਕੇਟ ਕਾਸਮੈਟਿਕ ਸਮੇਤ ਕੀ ਸਾਮਾਨ ਜ਼ਬਤ ਕੀਤੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਦੇ ਤਿੰਨ ਸਾਥੀਆਂ ਦੀ ਤਲਾਸ਼ ਕਰ ਰਹੀ ਹੈ।


DIsha

Content Editor

Related News