ਭਰਾਵਾਂ ਨੇ ਦਿਖਾਈ ਇਨਸਾਨੀਅਤ, ਕੋਈ ਰਹੇ ਨਾ ਭੁੱਖਾ ਇਸ ਲਈ ਵੇਚ ਦਿੱਤੀ ਜ਼ਮੀਨ

04/23/2020 6:57:55 PM

ਬੈਂਗਲੁਰੂ - ਲਾਕਡਾਊਨ ਨੂੰ ਮਹੀਨਾ ਭਰ ਹੋ ਗਿਆ ਹੈ! ਕਈ ਜਿੰਦਗੀਆਂ ਗੁਜਰ ਗਈਆਂ। ਕੁੱਝ ਭੁੱਖ ਨਾਲ, ਤਾਂ ਕੁੱਝ ਜਾਨਲੇਵਾ ਕੋਰੋਨਾ ਵਾਇਰਸ ਨਾਲ। ਇਸ ਵਾਇਰਸ ਨੇ ਦੁਨੀਆ ਭਰ 'ਚ ਕਹਿਰ ਢਾਹ ਰੱਖਿਆ ਹੈ, ਜਿੰਦਗੀ ਬੇਹੱਦ ਮੁਸ਼ਕਲ ਕਰ ਦਿੱਤੀ ਹੈ, ਖਾਸਤੌਰ 'ਤੇ ਰੋਜ ਕਮਾਉਣ ਅਤੇ ਖਾਣ  ਵਾਲਿਆਂ ਦੀ। ਲਾਕਡਾਊਨ ਕਾਰਣ ਲੱਖਾਂ ਬੇਘਰ-ਮਜਦੂਰਾਂ ਦੀ ਜ਼ਿੰਦਗੀ ਤਬਾਹ ਹੋ ਗਈ। ਨਾ ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਅਤੇ ਨਾ ਦੋ ਵਕਤ ਦੀ ਰੋਟੀ। ਹਾਲਾਂਕਿ, ਕਈ ਮਦਦਗਾਰ ਇਨਸਾਨ ਇਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਅਜਿਹਾ ਹੀ ਕੰਮ ਕਰ ਰਹੇ ਹਨ ਕਰਨਾਟਕ ਦੇ ਕੋਲਾਰ ਸ਼ਹਿਰ ਦੇ ਤਜਾਮੁਲ ਅਤੇ ਮੁਜੰਮਿਲ ਪਾਸ਼ਾ। ਇਨ੍ਹਾਂ ਭਰਾਵਾਂ ਨੇ ਇਸ ਸੰਕਟ 'ਚ ਲੋਕਾਂ ਦਾ ਢਿੱਡ ਭਰਨ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ।

ਜ਼ਮੀਨ ਵੇਚ ਕੇ ਇਕੱਠੇ ਕੀਤੇ 25 ਲੱਖ ਰੁਪਏ
ਰਿਪੋਰਟ ਦੇ ਮੁਤਾਬਕ, 25 ਲੱਖ ਇਕੱਠਾ ਕਰਣ ਤੋਂ ਬਾਅਦ ਇਨ੍ਹਾਂ ਭਰਾਵਾਂ ਨੇ ਦੋਸਤਾਂ ਦਾ ਇੱਕ ਨੈੱਟਵਰਕ ਬਣਾਇਆ ਅਤੇ ਥੋਕ 'ਚ ਰਾਸ਼ਨ ਅਤੇ ਸਬਜੀਆਂ ਲਿਆ ਆਪਣੇ ਘਰਾਂ 'ਚ ਇਕੱਠਾ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਨ ਦੇ ਪੈਕੇਟ ਬਣਾਏ, ਜਿਸ 'ਚ 10 ਕਿੱਲੋ ਚਾਵਲ, 1 ਕਿੱਲੋ ਆਟਾ, 2 ਕਿੱਲੋ ਕਣਕ, 1 ਕਿੱਲੋ ਚੀਨੀ, ਤੇਲ, ਚਾਹ ਪੱਤੀ, ਮਸਾਲੇ, ਹੈਂਡ ਸੈਨੇਟਾਇਜ਼ਰ ਅਤੇ ਫੇਸ ਮਾਸਕ ਰੱਖੇ ਗਏ।

ਪੁਲਸ ਨੇ ਵੀ ਦਿੱਤਾ ਇਨ੍ਹਾਂ ਲੋਕਾਂ ਦਾ ਸਾਥ
ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੇ ਘਰ ਦੇ ਕੋਲ ਇੱਕ ਟੈਂਟ ਵੀ ਲਗਾਇਆ, ਜਿਸ 'ਚ ਕੰਮਿਉਨਿਟੀ ਕਿਚਨ ਸ਼ੁਰੂ ਕੀਤਾ। ਤਾਂਕਿ ਜੋ ਘਰ 'ਚ ਖਾਣਾ ਨਹੀਂ ਬਣਾ ਸਕਦੇ, ਉਨ੍ਹਾਂ ਨੂੰ ਵੀ ਭੁੱਖਾ ਨਾ ਰਹਿਣਾ ਪਵੇ। ਖਾਸ ਗੱਲ ਇਹ ਹੈ ਕਿ ਤਜਾਮੁਲ ਅਤੇ ਮੁਜੰਮਿਲ ਦੀ ਇਸ ਪਹਿਲ ਨੂੰ ਪੁਲਸ ਦੀ ਵੀ ਮਦਦ ਮਿਲੀ। ਉਨ੍ਹਾਂ ਦੇ ਸਾਥੀਆਂ ਨੂੰ ਪੁਲਸ ਦੁਆਰਾ ਪਾਸ ਜਾਰੀ ਕੀਤੇ ਗਏ ਜਿਸ ਦੇ ਜਰੀਏ ਉਹ ਬਾਇਕ 'ਤੇ ਲੋਕਾਂ ਤੱਕ ਜ਼ਰੂਰੀ ਸਾਮਾਨ ਪਹੁੰਚਾ ਸਕਣ।

ਨਹੀਂ ਪੜ੍ਹ ਸਕੇ ਸਨ ਚੌਥੀ ਤੋਂ ਅੱਗੇ
Deccanherald ਨੂੰ ਤਜਾਮੁਲ ਨੇ ਦੱਸਿਆ ਕਿ ਜਦੋਂ ਉਹ 8 ਸਾਲ ਅਤੇ ਮੁਜੰਮਿਲ 5 ਸਾਲ ਦਾ ਸੀ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਦਾਦੀ ਨਾਲ ਕੋਲਾਰ ਆ ਗਏ। ਪੈਸਿਆਂ ਦੀ ਕਮੀ ਕਾਰਣ ਉਹ ਚੌਥੀ ਜਮਾਤ ਤੋਂ ਅੱਗੇ ਨਹੀਂ ਪੜ੍ਹ ਸਕੇ। ਦੱਸ ਦਈਏ ਕਿ, ਉਨ੍ਹਾਂ ਨੇ ਹੁਣ ਤੱਕ ਕੋਲਾਰ 'ਚ 2800 ਪਰਿਵਾਰਾਂ ਦੇ 12 ਹਜ਼ਾਰ ਲੋਕਾਂ ਤਕ ਮਦਦ ਪਹੁੰਚ ਚੁੱਕੇ ਹਨ।

‘ਅਸੀ ਸਮਝਦੇ ਹਾਂ ਰੋਟੀ ਦੀ ਕੀਮਤ’
ਤਜਾਮੁਲ ਨੇ ਦੱਸਿਆ, ‘ਇਸ ਦੌਰ 'ਚ ਇੱਕ ਨੇਕ ਇਨਸਾਨ ਨੇ ਉਨ੍ਹਾਂ ਨੂੰ ਮਸਜਿਦ ਦੇ ਕਰੀਬ ਘਰ ਦੇ ਦਿੱਤਾ। ਹਿੰਦੂ, ਮੁਸਲਮਾਨ, ਇੱਕ ਸਿੱਖ ਪਰਿਵਾਰ ਅਤੇ ਕਈ ਹੋਰ ਲੋਕ ਉਨ੍ਹਾਂ ਦਿਨਾਂ ਸਾਨੂੰ ਖਾਣਾ ਦਿੰਦੇ ਸਨ। ਧਰਮ ਅਤੇ ਜਾਤੀ ਸਾਡੇ ਲਈ ਕਦੇ ਅੜਿੱਕਾ ਨਹੀਂ ਬਣੀ। ਸਾਨੂੰ ਮਨੁੱਖਤਾ ਨਾਲ ਲਿਆਈ ਅਤੇ ਹੁਣ ਵੀ ਅਸੀਂ ਮਨੁੱਖਤਾ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਦਿਨਾਂ ਨੇ ਸਾਨੂੰ ਰੋਟੀ ਦੀ ਕੀਮਤ ਦੱਸੀ ਸੀ।’

 


Inder Prajapati

Content Editor

Related News