ਲਾਕਡਾਊਨ ਦੌਰਾਨ ਸੁਰੱਖਿਆ ਫੋਰਸਾਂ ''ਤੇ ਅੱਤਵਾਦੀ ਹਮਲੇ ਵਧੇ, 13 ਦਿਨਾਂ ''ਚ 10 ਜਵਾਨ ਹੋਏ ਸ਼ਹੀਦ

04/23/2020 3:15:08 PM

ਜੰਮੂ- ਪਿਛਲੇ ਸਾਲ 5 ਅਗਸਤ ਨੂੰ ਧਾਰਾ-370 ਹਟਣ ਤੋਂ ਬਾਅਦ ਬੰਦ ਰਹੇ ਕਸ਼ਮੀਰ 'ਚ 6 ਮਹੀਨਿਆਂ ਦੌਰਾਨ ਸੁਰੱਖਿਆ ਫੋਰਸਾਂ ਨੂੰ ਇੰਨਾ ਨੁਕਸਾਨ ਨਹੀਂ ਹੋਇਆ, ਜਿੰਨਾ ਲਾਕਡਾਊਨ ਦੇ 28 ਦਿਨਾਂ 'ਚ ਚੁੱਕਣਾ ਪਿਆ ਹੈ। 25 ਮਾਰਚ ਤੋਂ ਲੱਗੇ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਵਾਉਣ 'ਚ ਲੱਗੇ ਸੁਰੱਖਿਆ ਫੋਰਸਾਂ 'ਤੇ ਅੱਤਵਾਦੀ ਹਮਲੇ ਵਧ ਗਏ ਹਨ। ਇਸ ਦੌਰਾਨ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਕਰੀਬ 18 ਵਾਰਦਾਤਾਂ ਹੋਈਆਂ ਹਨ। ਪਿਛਲੇ 13 ਦਿਨਾਂ 'ਚ ਕਸ਼ਮੀਰ ਘਾਟੀ 'ਚ ਅੱਤਵਾਦੀ ਹਮਲਿਆਂ 'ਚ 10 ਜਵਾਨ ਸ਼ਹੀਦ ਹੋਏ। ਹਾਲਾਂਕਿ ਇਸ ਮਿਆਦ 'ਚ 18 ਅੱਤਵਾਦੀ ਵੀ ਮਾਰੇ ਗਏ ਹਨ। ਦੂਜੇ ਪਾਸੇ ਧਾਰਾ-370 ਹਟਾਏ ਜਾਣ ਤੋਂ ਬਾਅਦ 6 ਮਹੀਨਿਆਂ 'ਚ ਸੁਰੱਖਿਆ ਫੋਰਸਾਂ ਦੇ 5 ਜਵਾਨ ਸ਼ਹੀਦ ਹੋਏ ਸਨ, ਜਦੋਂ ਕਿ 30 ਤੋਂ 40 ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਸੀ।

ਦਰਅਸਲ ਇਸ ਸਮੇਂ ਕਸ਼ਮੀਰ ਘਾਟੀ 'ਚ ਤਾਇਨਾਤ ਸੁਰੱਖਿਆ ਫੋਰਸ ਲਾਕਡਾਊਨ ਨਾਲ ਵੀ ਜੂਝ ਰਹੇ ਹਨ। ਜੰਮੂ-ਕਸ਼ਮੀਰ 'ਚ ਇਸ ਸਮੇਂ ਸਭ ਤੋਂ ਵਧ ਕੋਰੋਨਾ ਵਾਇਰਸ ਦੇ ਮਾਮਲੇ ਕਸ਼ਮੀਰ ਡਿਵੀਜ਼ਨ 'ਚ ਹੀ ਹਨ। ਅੱਤਵਾਦ ਦੇ ਗੜ ਕਹੇ ਜਾਣ ਵਾਲੇ ਬਾਂਦੀਪੋਰਾ, ਸ਼ੋਪੀਆਂ, ਅਨੰਤਨਾਗ ਅਤੇ ਬਾਰਾਮੂਲਾ 'ਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇੱਥੇ ਲੋਕਾਂ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਫੋਰਸਾਂ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਸੁਰੱਖਿਆ ਫੋਰਸ ਕੋਰੋਨਾ ਨਾਲ ਨਜਿੱਠਣ ਦੇ ਪ੍ਰਬੰਧਾਂ 'ਚ ਵੀ ਲੱਗੇ ਹੋਏ ਹਨ, ਜਦੋਂ ਕਿ ਅੱਤਵਾਦੀ ਇਸ ਦੀ ਆੜ 'ਚ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾ ਰਹੇ ਹਨ।


DIsha

Content Editor

Related News