ਦਿੱਲੀ ’ਚ ਭਲਕੇ ਤੋਂ ਖੁੱਲ੍ਹਣਗੇ ਬਾਰ-ਰੈਸਟੋਰੈਂਟ, ਇਨ੍ਹਾਂ ’ਤੇ ਰਹੇਗੀ ਅਜੇ ਵੀ ਪਾਬੰਦੀ

06/20/2021 3:18:30 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਕੋਵਿਡ-19 ਦੀ ਦੂਜੀ ਲਹਿਰ ਕਾਰਨ ਲਾਈਆਂ ਗਈਆਂ ਪਾਬੰਦੀਆਂ ’ਚ ਲੜੀਬੱਧ ਤਰੀਕੇ ਨਾਲ ਢਿੱਲ ਦੇਣ ਤਹਿਤ ਸੋਮਵਾਰ (21 ਜੂਨ) ਤੋਂ ਬਾਰ, ਜਨਤਕ ਪਾਰਕਾਂ ਅਤੇ ਰੈਸਟੋਰੈਂਟਾਂ ਨੂੰ ਮੁੜ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਨੇ ਐਤਵਾਰ ਨੂੰ ਇਕ ਹੁਕਮ ’ਚ ਕਿਹਾ ਕਿ ਬਾਰ 21 ਜੂਨ ਨੂੰ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ 50 ਫ਼ੀਸਦੀ ਸਮਰੱਥਾ ਨਾਲ ਮੁੜ ਤੋਂ ਖੁੱਲ੍ਹ ਸਕਣਗੇ। ਰੈਸਟੋਰੈਂਟਾਂ ਅਤੇ ਬਾਰ ਦੇ ਮਾਲਕਾਂ ਨੂੰ ਕੋਵਿਡ ਸੁਰੱਖਿਆ ਸਬੰਧੀ ਉਪਾਵਾਂ ਅਤੇ ਸਾਰੇ ਦਿਸ਼ਾ-ਨਿਰਦੇਸ਼ਾਂ ਤੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਰੈਸਟੋਰੈਂਟ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਣਗੇ। ਹੁਣ ਤੱਕ ਸਵੇਰੇ 10 ਵਜੇ ਤੋਂ 8 ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਸੀ। ਹਾਲਾਂਕਿ ਰੈਸਟੋਰੈਂਟਾਂ ’ਚ ਵੀ ਅਜੇ ਵੀ 50 ਫ਼ੀਸਦੀ ਸਮਰੱਥਆ ਨਾਲ ਗਾਹਕ ਬੈਠ ਸਕਣਗੇ।

ਡੀ. ਡੀ. ਐੱਮ. ਏ. ਨੇ ਆਪਣੇ ਹੁਕਮ ਵਿਚ ਕਿਹਾ ਕਿ ਜਨਤਰ ਪਾਰਕ ਅਤੇ ਗੋਲਫ਼ ਕਲੱਬ ਮੁੜ ਤੋਂ ਖੋਲ੍ਹੇ ਜਾਣਗੇ ਅਤੇ ਖੁੱਲ੍ਹੀਆਂ ਥਾਵਾਂ ’ਤੇ ਯੋਗਾ ਨੂੰ ਵੀ ਆਗਿਆ ਦਿੱਤੀ ਜਾਵੇਗੀ। ਮੈਟਰੋ ਵੀ ਅਜੇ 50 ਫ਼ੀਸਦੀ ਸਮਰੱਥਾ ਨਾਲ ਹੀ ਚਲੇਗੀ। ਇਸ ਦੇ ਨਾਲ ਹੀ ਬੱਸ, ਆਟੋ, ਰਿਕਸ਼ਾ, ਟੈਕਸੀ, ਪਬਲਿਕ ਟਰਾਂਸਪੋਰਟ ’ਚ ਸਮਾਜਿਕ ਦੂਰੀ ਨਾਲ ਘੱਟ ਯਾਤਰੀ ਹੀ ਬਿਠਾਏ ਜਾਣਗੇ।

ਇਨ੍ਹਾਂ ’ਤੇ ਰਹੇਗੀ ਪਾਬੰਦੀ—
ਡੀ. ਡੀ. ਐੱਮ. ਏ. ਹੁਕਮ ਵਿਚ ਕਿਹਾ ਗਿਆ ਕਿ ਜਿਨ੍ਹਾਂ ਗਤੀਵਿਧੀਆਂ ਅਤੇ ਸੇਵਾਵਾਂ ’ਤੇ ਪਾਬੰਦੀ ਹੈ, ਉਨ੍ਹਾਂ ’ਚ ਸਿਨੇਮਾਘਰ, ਜਿਮ, ਸਪਾ ਸ਼ਾਮਲ ਹਨ, ਜੋ 28 ਜੂਨ ਸਵੇਰੇ 5 ਵਜੇ ਤੱਕ ਲਈ ਬੰਦ ਰਹਿਣਗੇ। 
ਸਕੂਲ-ਕਾਲਜ, ਕੋਚਿੰਗ ਸੰਸਥਾਵਾਂ ਬੰਦ ਰਹਿਣੀਆਂ।
ਸਿਆਸੀ, ਸਮਾਜਿਕ, ਸੱਭਿਆਚਾਰਕ, ਖੇਡ ਨਾਲ ਜੁੜੀ ਭੀੜ ’ਤੇ ਰੋਕ ਰਹੇਗੀ।
ਪਬਲਿਕ ਪਲੇਸ ’ਚ ਵਿਆਹ ਕਰਨ ’ਤੇ ਲੱਗੀ ਰੋਕ ਜਾਰੀ ਰਹੇਗੀ। ਸਿਰਫ਼ ਕੋਰਟ ਮੈਰਿਜ ਜਾਂ ਘਰ ਵਿਚ ਹੀ ਵਿਆਹ ਹੋ ਸਕਣਗੇ।
 


Tanu

Content Editor

Related News