ਪੱਛਮੀ ਬੰਗਾਲ ''ਚ ਲਾਕਡਾਊਨ 31 ਅਗਸਤ ਤੱਕ ਵਧਿਆ
Tuesday, Jul 28, 2020 - 08:23 PM (IST)
ਕੋਲਕਾਤਾ (ਭਾਸ਼ਾ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਵਰਜਿਤ ਖੇਤਰਾਂ 'ਚ ਲਾਕਡਾਊਨ 31 ਅਗਸਤ ਤੱਕ ਵਧਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪੂਰੇ ਪ੍ਰਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਹਫ਼ਤੇ 'ਚ ਦੋ ਦਿਨ ਦੀ ਪਾਬੰਦੀ ਵੀ ਲਾਗੂ ਰਹੇਗੀ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਸਾਰੇ ਸਕੂਲ ਅਤੇ ਕਾਲਜ 31 ਅਗਸਤ ਤੱਕ ਬੰਦ ਰਹਿਣਗੇ ਅਤੇ ਉਨ੍ਹਾਂ ਨੂੰ ਖੋਲ੍ਹਣ ਦਾ ਫ਼ੈਸਲਾ ਸਤੰਬਰ 'ਚ ਲਿਆ ਜਾਵੇਗਾ। ਇਸ ਦੌਰਾਨ ਹਫਤੇ 'ਚ 2 ਦਿਨ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਰਹੇਗਾ। ਹਾਲਾਂਕਿ ਇੱਕ ਅਗਸਤ ਨੂੰ ਬਕਰੀਦ ਦੇ ਦਿਨ ਸੂਬੇ 'ਚ ਲਾਕਡਾਊਨ ਨਹੀਂ ਰਹੇਗਾ।