ਕੋਵਿਡ-19 ਆਫ਼ਤ: ਹਰਿਆਣਾ ’ਚ 6 ਸਤੰਬਰ ਤੱਕ ਵਧਾਈ ਗਈ ਤਾਲਾਬੰਦੀ

08/22/2021 6:18:06 PM

ਚੰਡੀਗੜ੍ਹ/ਹਰਿਆਣਾ— ਹਰਿਆਣਾ ਸਰਕਾਰ ਨੇ ਐਤਵਾਰ ਨੂੰ ਕੋਵਿਡ-19 ਤਾਲਾਬੰਦੀ ਦਾ ਸਮਾਂ 15 ਦਿਨ ਲਈ ਵਧਾਉਣ ਦਾ ਫ਼ੈਸਲਾ ਲਿਆ ਹੈ ਅਤੇ ਪਹਿਲਾਂ ਤੋਂ ਦਿੱਤੀ ਗਈ ਢਿੱਲ ਜਾਰੀ ਰੱਖਣ ਦੀ ਆਗਿਆ ਦਿੱਤੀ। ਸੂਬੇ ਵਿਚ ਰੈਸਟੋਰੈਂਟ, ਬਾਰ, ਮਾਲ, ਕਲੱਬ ਹਾਊਸ ਅਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ। ਮੁੱਖ ਸਕੱਤਰ ਵਿਜੇ ਵਰਧਨ ਨੇ ਐਤਵਾਰ ਨੂੰ ਜਾਰੀ ਆਦੇਸ਼ ਵਿਚ ਕਿਹਾ ਹੈ ਕਿ ਹਰਿਆਣਾ ਸੂਬੇ ਵਿਚ ‘ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਨੂੰ ਅਗਲੇ ਇਕ ਹੋਰ ਪੰਦਵਾੜੇ, 23 ਅਗਸਤ ਤੋਂ 6 ਸਤੰਬਰ ਸ਼ਾਮ 5 ਵਜੇ ਤੱਕ ਲਈ ਤਾਲਾਬੰਦੀ ਦਾ ਸਮਾਂ ਵਧਾਇਆ ਗਿਆ ਹੈ। ਇਸ ਦੇ ਨਾਲ ਪਹਿਲਾਂ ਤੋਂ ਜਾਰੀ ਆਦੇਸ਼ਾਂ ਵਿਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਵੇਗਾ।

PunjabKesari

ਹਰਿਆਣਾ ਵਿਚ ਪਹਿਲਾਂ ਜਿਨ੍ਹਾਂ ਗਤੀਵਿਧੀਆਂ ਦੀ ਆਗਿਆ ਸੀ, ਉਸ ’ਚ ਵੱਖ-ਵੱਖ ਯੂਨੀਵਰਸਿਟੀਆਂ, ਸੰਸਥਾਵਾਂ ਜਾਂ ਸਰਕਾਰੀ ਵਿਭਾਗਾਂ ਵਲੋਂ ਆਯੋਜਿਤ ਪ੍ਰਵੇਸ਼ ਅਤੇ ਭਰਤੀ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਸੀ। ਆਦੇਸ਼ ਵਿਚ ਕਿਹਾ ਗਿਆ ਕਿ ਸਮਾਜਿਕ ਦੂਰੀ, ਸਾਫ਼-ਸਫਾਈ ਅਤੇ ਬੈਠਣ ਦੀ ਸਮਰੱਥਾ ਦੇ ਸੰਬੰਧ ਵਿਚ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਸੂਬੇ ਦੀਆਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਗਲੇ ਸਿੱਖਿਅਕ ਸੈਸ਼ਨ ਤੋਂ ਯੂਨੀਵਰਸਿਟੀਆਂ ਨੂੰ ਮੁੜ ਤੋਂ ਖੋਲ੍ਹਣ ਦੀ ਯੋਜਨਾ ਬਣਾਉਣ ਅਤੇ ਪ੍ਰੋਗਰਾਮ ਨੂੰ ਸੂਬਾ ਸਰਕਾਰ ਦੇ ਸੰਬੰਧਤ ਵਿਭਾਗ ਨਾਲ ਸਾਂਝਾ ਕਰਨ। ਦੱਸ ਦੇਈਏ ਕਿ ਸੂਬਾ ਸਰਕਾਰ ਨੇ ਤਾਲਾਬੰਦੀ ਨੂੰ ‘ਮਹਾਮਾਰੀ ਅਲਰਟ ਸੁਰੱਖਿਆ ਹਰਿਆਣਾ’ ਦਾ ਨਾਂ ਦਿੱਤਾ ਹੈ। ਸਭ ਤੋਂ ਪਹਿਲਾਂ 3 ਮਈ ਨੂੰ ਤਾਲਾਬੰਦੀ ਲਾਈ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਗਿਆ। 


Tanu

Content Editor

Related News