8 ਸਾਲਾ ਏਤਾਸ਼ਾ ਬਣੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਗੇਮ ਡੈਵਲਪਰ

Saturday, May 30, 2020 - 05:20 PM (IST)

ਨਵੀਂ ਦਿੱਲੀ- ਕੋਰੋਨਾ ਕਾਰਨ ਹੋਈ ਤਾਲਾਬੰਦੀ 'ਚ ਲੋਕ ਆਪਣੇ ਘਰਾਂ 'ਚ ਕਈ ਤਰ੍ਹਾਂ ਦੀ ਰਚਨਾਤਮਕਤਾ ਵੀ ਪੇਸ਼ ਕਰ ਰਹੇ ਹਨ। ਦਿੱਲੀ ਦੀ ਚੌਥੀ ਜਮਾਤ ਦੀ ਇਕ ਵਿਦਿਆਰਥਣ ਏਤਾਸ਼ਾ ਕੁਮਾਰੀ ਨੇ ਤਾਂ ਇਸ ਦੌਰਾਨ ਇਕ ਆਨਲਾਈਨ ਗੇਮ ਵੀ ਡੈਵਲਪ ਕਰ ਦਿੱਤੀ ਹੈ ਅਤੇ ਉਹ ਇਹ ਕਰਤੱਬ ਦਿਖਾਉਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਸਰਟੀਫਾਈਡ ਗੇਮ ਡੈਵਲਪਰ ਬਣ ਗਈ ਹੈ। ਉਸ ਨੇ ਆਪਣੇ ਇਸ ਕੰਮ ਨਾਲ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਸਿਰਫ਼ 8 ਸਾਲ ਦੀ ਏਤਾਸ਼ਾ ਨੇ 2 ਹਫਤਿਆਂ 'ਚ ਹੀ ਇਹ ਆਨਲਾਈਨ ਗੇਮ ਬਣਾ ਦਿੱਤਾ ਹੈ। ਮਨੁੱਖੀ ਭਾਰਤੀ ਇੰਡੀਆ ਇੰਟਰਨੈਸ਼ਨਲ ਸਕੂਲ ਦੀ ਇਸ ਵਿਦਿਆਰਥਣ 'ਵ੍ਹਾਈਟਹੈਟ ਜੂਨੀਅਰ' ਦੇ ਮਾਧਿਅਮ ਨਾਲ 'ਕੋਡਿੰਗ' 'ਤੇ ਆਨਲਾਈਨ ਕੋਰਸ ਵੀ ਕਰ ਰਹੀ ਹੈ।

ਵ੍ਹਾਈਟਹੈਟ ਜੂਨੀਅਰ ਗੂਗਲ ਮਾਈਕ੍ਰੋਸਾਫਟ ਇੰਟੇਲ ਡਿਸਕਵਰੀ ਅਤੇ ਐਮਾਜ਼ੋਨ ਦੇ ਸਾਬਕਾ ਵਿਦਿਆਰਥੀਆਂ ਵਲੋਂ ਬਣਾਇਆ ਗਿਆ ਹੈ। ਇਹ ਲਗਭਗ ਇਕ ਸਾਲ ਦਾ ਕੋਰਸ ਹੈ, ਜਿਸ 'ਚ ਕਈ ਪੱਧਰ ਹਨ ਅਤੇ ਹਰ ਪੱਧਰ 'ਤੇ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਅੱਵਲ ਰੈਂਕਿੰਗ ਦੇ ਨਾਲ ਸਾਰੇ 8 ਪੱਧਰਾਂ ਨੂੰ ਪੂਰਾ ਕਰਨ ਤੋਂ ਬਾਅਦ ਬੱਚਿਆਂ ਨੂੰ 'ਕੋਡਿੰਗ ਵਰਲਡ' ਦੇ ਆਨਸਾਈਟ ਅਨੁਭਵ ਲਈ ਸਿਲੀਕਾਨ ਵੈਲੀ, ਅਮਰੀਕਾ ਅਤੇ ਇਸਰੋ ਦੇ ਦੌਰੇ 'ਤੇ ਜਾਣ ਦਾ ਮੌਕਾ ਵੀ ਮਿਲਦਾ ਹੈ। ਮਾਤਾ-ਪਿਤਾ ਅਨੁਸਾਰ ਸਿਰਫ਼ 2 ਹਫਤੇ ਦੇ ਸਮੇਂ 'ਚ, ਉਨ੍ਹਾਂ ਦੀ ਬੇਟੀ ਨੇ 2 ਪੱਧਰ ਪੂਰੀ ਕੀਤੇ ਅਤੇ ਕੋਡਿੰਗ ਦੇ ਮਾਧਿਅਮ ਨਾਲ ਵੱਖ-ਵੱਖ ਖੇਡਾਂ ਨੂੰ ਵਿਕਸਿਤ ਕੀਤਾ ਅਤੇ ਘੱਟੋ-ਘੱਟ ਸਮੇਂ 'ਚ ਪ੍ਰਾਜੈਕਟ ਪੂਰਾ ਕੀਤਾ ਅਤੇ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਸਰਟੀਫਾਈਡ ਗੇਮ ਡੈਵਲਪਰ ਦਾ ਖਿਤਾਬ ਹਾਸਲ ਕੀਤਾ ਹੈ।


DIsha

Content Editor

Related News