ਮਾਨਸਿਕ ਰੋਗੀ ਬੱਚੇ ਨਾਲ ਦਿੱਲੀ ''ਚ ਫਸੀ ਔਰਤ ਲਈ ਮਸੀਹਾ ਬਣੀ ਪੁਲਸ, ਪਹੁੰਚਾਇਆ ਘਰ

Tuesday, Apr 14, 2020 - 06:05 PM (IST)

ਮਾਨਸਿਕ ਰੋਗੀ ਬੱਚੇ ਨਾਲ ਦਿੱਲੀ ''ਚ ਫਸੀ ਔਰਤ ਲਈ ਮਸੀਹਾ ਬਣੀ ਪੁਲਸ, ਪਹੁੰਚਾਇਆ ਘਰ

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਉੱਚਿਤ ਕਦਮ ਚੁੱਕਦਿਆਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਹੈ। ਲਾਕਡਾਊਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਦੇ ਹਵਾਲੇ ਹੈ ਜੋ ਕਈ ਪਰਿਵਾਰਾਂ ਲਈ ਮਸੀਹਾ ਬਣ ਕੇ ਵੀ ਆ ਰਹੀ ਹੈ। ਅਜਿਹਾ ਹੀ ਮਾਮਲਾ ਪੂਰਬੀ ਦਿੱਲੀ ਦੇ ਗ੍ਰੇਟਰ ਕੈਲਾਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਨਸਿਕ ਰੋਗੀ ਬੱਚੇ ਨਾਲ ਦਿੱਲੀ 'ਚ ਫਸੀ ਇਕ ਔਰਤ ਨੂੰ ਕਾਨਪੁਰ ਤੱਕ ਪਹੁੰਚਾਉਣ 'ਚ ਮਦਦਗਾਰ ਸਾਬਿਤ ਹੋਈ ਹੈ।

ਦੱਸਣਯੋਗ ਹੈ ਕਿ 20 ਮਾਰਚ ਨੂੰ ਕਾਨਪੁਰ ਮੇਸਟਨ ਰੋਡ ਵੱਡਾ ਚੌਰਾਹਾ ਦੀ ਰਹਿਣ ਵਾਲੀ ਖੁਸ਼ਬੂ ਨਾਂ ਦੀ ਔਰਤ ਆਪਣੇ 7 ਸਾਲਾ ਪੁੱਤਰ ਅਵਨਿਕ ਸ਼ਰਮਾ ਨਾਲ ਪੂਰਬੀ ਦਿੱਲੀ 'ਚ ਕਿਸੇ ਸਮਾਰੋਹ 'ਚ ਸ਼ਾਮਲ ਹੋਣ ਆਈ ਸੀ ਅਤੇ 24 ਮਾਰਚ ਨੂੰ ਲਾਕਡਾਊਨ ਕਾਰਨ ਉਹ ਦਿੱਲੀ 'ਚ ਹੀ ਫਸ ਗਈ। ਪੁੱਤਰ ਦੀਆਂ ਦਵਾਈਆਂ ਖਤਮ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਸੀ।  ਇਸ ਦੌਰਾਨ ਖੁਸ਼ਬੂ ਦੇ ਇਕ ਰਿਸ਼ਤੇਦਾਰ ਨੇ ਸ਼ਾਹਦਰਾ ਪੁਲਸ ਕਮਿਸ਼ਨਰ ਦਿਨੇਸ਼ ਗੁਪਤਾ ਦੇ ਦਫਤਰ 'ਚ ਸੰਪਰਕ ਕੀਤਾ ਅਤੇ ਮਦਦ ਦੀ ਗੁਹਾਰ ਲਾਈ। ਪੁਲਸ ਨੇ 11 ਅਪ੍ਰੈਲ ਨੂੰ ਕਰਫਿਊ ਪਾਸ ਜਾਰੀ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕਾਰ ਰਾਹੀਂ ਕਾਨਪੁਰ ਲਈ ਰਵਾਨਾ ਹੋਏ। ਰਸਤੇ 'ਚ ਕਈ ਥਾਵਾਂ 'ਤੇ ਪੁਲਸ ਦੀ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਰੋਕਿਆ ਗਿਆ ਪਰ ਬੱਚੇ ਦੀ ਹਾਲਾਤ ਦਾ ਪਤਾ ਲੱਗਦੇ ਹੀ ਉਨ੍ਹਾਂ ਨੂੰ ਕਾਨਪੁਰ ਪਹੁੰਚਾਇਆ ਗਿਆ।


author

Iqbalkaur

Content Editor

Related News