ਖਾਣਾ ਖਾਂਦੇ ਪੁਲਸ ਕਰਮਚਾਰੀ ਦੀ ਤਸਵੀਰ ਸ਼ੋਸਲ ਮੀਡੀਆ ''ਤੇ ਹੋਈ ਵਾਇਰਲ, ਲੋਕ ਕਰ ਰਹੇ ਹਨ ਸੈਲੂਟ
Tuesday, Mar 31, 2020 - 07:01 PM (IST)

ਨਵੀਂ ਦਿੱਲੀ-ਚੀਨ 'ਚ ਫੈਲੇ ਖਤਰਨਾਕ ਕੋਰੋਨਾਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ 'ਚ ਵੱਧਦੀ ਜਾ ਰਹੀ ਹੈ।ਕੋਰੋਨਾ ਵਾਇਰਸ ਦੀ ਰਫਤਾਰ ਨੂੰ ਰੋਕਣ ਲਈ ਦੇਸ਼ ਭਰ 'ਚ 21 ਦਿਨ ਦਾ ਲਾਕਡਾਊਨ ਕੀਤਾ ਗਿਆ ਹੈ। ਕੋਰੋਨਾਵਾਇਰਸ ਨੇ ਜ਼ਿੰਦਗੀ ਨੂੰ ਲਗਭਗ ਰੋਕ ਦਿੱਤਾ ਅਤੇ ਲੋਕ ਘਰਾਂ 'ਚ ਬੰਦ ਹਨ। ਅਜਿਹੇ 'ਚ ਡਾਕਟਰ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਦੇ ਨਾਲ ਪੁਲਸ ਕਰਮਚਾਰੀ ਦਿਨ ਰਾਤ ਡਿਊਟੀ ਦੇ ਰਹੇ ਹਨ। ਅਜਿਹੇ ਸਮੇਂ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਹੈ।
ਦਰਅਸਲ ਇਸ ਫੋਟੋ 'ਚ ਇਕ ਪੁਲਸ ਕਰਮਚਾਰੀ ਜ਼ਮੀਨ 'ਤੇ ਬੈਠ ਕੇ ਇਕੱਲਿਆਂ ਖਾਣਾ ਖਾਂਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰ ਕਦੋਂ ਅਤੇ ਕਿੱਥੋ ਖਿੱਚੀ ਗਈ ਫਿਲਹਾਲ ਇਸ ਸਬੰਧੀ ਜਾਣਕਾਰੀ ਨਹੀਂ ਹੈ ਪਰ ਤਸਵੀਰ ਨੇ ਲੋਕਾਂ ਦੇ ਦਿਲਾਂ ਨੂੰ ਜਰੂਰ ਛੂਹ ਲਿਆ ਹੈ। ਲੋਕਾਂ ਇਸ ਫੋਟੋ ਨੂੰ ਦਿਲੋਂ ਸਲੂਟ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ 'ਚ ਅਸਲੀ ਹੀਰੋ ਇਹ ਪੁਲਸ ਕਰਮਚਾਰੀ ਹੈ।