ਲਾਕਡਾਊਨ : ਦੁਬਈ ''ਚ ਫਸੀ ਗਰਭਵਤੀ ਔਰਤ ਆਉਣਾ ਚਾਹੁੰਦੀ ਹੈ ਭਾਰਤ, SC ''ਚ ਵਾਪਸੀ ਦੀ ਮੰਗ
Wednesday, Apr 22, 2020 - 02:41 PM (IST)

ਨਵੀਂ ਦਿੱਲੀ— ਦੁਬਈ ਵਿਚ ਕੰਮ ਕਰਨ ਵਾਲੀ ਇਕ ਗਰਭਵਤੀ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਔਰਤ ਨੇ ਸੁਪਰੀਮ ਕੋਰਟ ਤੋਂ ਲਾਕਡਾਊਨ ਨੂੰ ਦੇਖਦਿਆਂ ਭਾਰਤ ਵਾਪਸ ਪਰਤਣ ਦੀ ਗੁਹਾਰ ਲਾਈ ਹੈ ਅਤੇ ਕਿਹਾ ਕਿ ਉਹ ਗਰਭਵਤੀ ਹੈ ਅਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਸ ਲਈ ਉਹ ਭਾਰਤ ਆਉਣਾ ਚਾਹੁੰਦੀ ਹੈ। ਦਰਅਸਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿਚ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਯਾਤਰੀ ਉਡਾਣਾਂ ਰੱਦ ਹਨ।
ਔਰਤ ਦਾ ਨਾਂ ਅਥਿਰਾ ਗੀਤਾ ਸ਼੍ਰੀਧਰਨ ਹੈ, ਜੋ ਕਿ ਕੇਰਲ ਦੇ ਕੋਝੀਕੋਡ ਦੀ ਰਹਿਣ ਵਾਲੀ ਹੈ। ਉਹ ਦੁਬਈ 'ਚ ਇੰਜੀਨੀਅਰ ਦੇ ਰੂਪ ਵਿਚ ਕੰਮ ਕਰਦੀ ਹੈ। ਉਸ ਨੇ ਭਾਰਤ ਵਾਪਸ ਪਰਤਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਕੋਲ ਪਤੀ ਨੂੰ ਛੱਡ ਕੇ ਕੋਈ ਵੀ ਨਹੀਂ ਹੈ। ਜੋ ਉਨ੍ਹਾਂ ਦੇ ਪਤੀ ਤੋਂ ਇਲਾਵਾ ਦੁਬਈ 'ਚ ਕੰਮ ਕਰ ਰਿਹਾ ਹੋਵੇ, ਉਹ ਕੰਮ ਨਹੀਂ ਕਰ ਸਕਦੀ ਹੈ। ਇਕ ਨਿਰਮਾਣ ਕੰਪਨੀ ਵਿਚ ਉਹ ਸੈਕਟਰ ਹੈ, ਜਿੱਥੇ ਲਾਕਡਾਊਨ ਦੌਰਾਨ ਬੰਦ ਨਹੀਂ ਹੁੰਦਾ ਹੈ। ਔਰਤ ਨੇ ਪਟੀਸ਼ਨ ਵਿਚ ਕਿਹਾ ਕਿ ਜੁਲਾਈ 'ਚ ਉਸ ਦੀ ਡਿਲੀਵਰੀ ਹੈ ਅਤੇ ਉਹ ਵਾਪਸ ਆਪਣੇ ਘਰ ਆਉਣਾ ਚਾਹੁੰਦੀ ਹੈ ਪਰ ਦੁਨੀਆ ਭਰ 'ਚ ਲਾਏ ਗਏ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਅਜਿਹਾ ਨਹੀਂ ਕਰ ਸਕਦੀ।
ਪਟੀਸ਼ਨ 'ਚ ਕਿਹਾ ਗਿਆ ਕਿ ਉਸ ਦੀ ਡਿਲੀਵਰੀ ਜੁਲਾਈ 'ਚ ਹੋਣ ਵਾਲੀ ਹੈ, ਇਸ ਲਈ ਉਹ ਮਈ ਦੇ ਪਹਿਲੇ ਜਾਂ ਦੂਜੇ ਹਫਤੇ ਤਕ ਯਾਤਰਾ ਕਰ ਸਕਦੀ ਹੈ। ਵਾਇਰਸ ਦੇ ਡਰ ਕਾਰਨ ਇਹ ਹੋਰ ਵੀ ਜ਼ਰੂਰੀ ਹੈ ਕਿ ਉਹ ਘਰ ਪਰਤ ਆਏ ਤਾਂ ਕਿ ਉਸ ਦਾ ਧਿਆਨ ਰੱਖਿਆ ਜਾ ਸਕੇ। ਮੌਜੂਦਾ ਸਮੇਂ 'ਚ ਭਾਰਤ ਸਰਕਾਰ ਵਲੋਂ ਉਸ ਵਾਪਸ ਲਿਆਉਣ ਲਈ ਕੋਈ ਸਹੂਲਤ ਉਪਲੱਬਧ ਨਹੀਂ ਕਰਵਾਈ ਗਈ ਅਤੇ ਉਹ ਅਤੇ ਉਸ ਦੇ ਅਣ-ਜਨਮੇ ਬੱਚਾ ਲਗਾਤਾਰ ਖਤਰੇ ਵਿਚ ਹਨ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਕਿ ਉਸ ਤੋਂ ਇਲਾਵਾ ਦੁਬਈ 'ਚ ਹੋਰ ਲੋਕ ਵੀ ਹਨ, ਜੋ ਭਾਰਤ ਪਰਤਣਾ ਚਾਹੁੰਦੇ ਹਨ।