ਹੁਣ ਲੋਕਲ ਟਰੇਨਾਂ ''ਚ ਵੀ ਚੱਲਣਗੇ AC ! ਰੇਲਵੇ ਵਿਭਾਗ ਨੇ ਜਾਰੀ ਕੀਤੇ ਨਿਰਦੇਸ਼

Tuesday, Nov 26, 2024 - 07:47 PM (IST)

ਨੈਸ਼ਨਲ ਡੈਸਕ- ਦੇਸ਼ ਦੀ ਵਿੱਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਮੁੰਬਈ ਸ਼ਹਿਰ ਦੀਆਂ ਲੋਕਲ ਟਰੇਨਾਂ ਨੂੰ ਪੂਰੀ ਤਰ੍ਹਾਂ ਨਾਲ ਏ.ਸੀ. ਫਲੀਟ (ਏਅਰ ਕੰਡੀਸ਼ਨਡ ਫਲੀਟ) ਵਿੱਚ ਬਦਲਣ ਦੀ ਅਹਿਮ ਯੋਜਨਾ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ। ਅਗਸਤ 2022 ਤੋਂ ਸਿਆਸੀ ਵਿਰੋਧ ਕਾਰਨ ਰੁਕਿਆ ਹੋਇਆ ਇਹ ਪ੍ਰਾਜੈਕਟ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮਹਾਯੁਤੀ ਦੀ ਸਿਆਸੀ ਹਮਾਇਤ ਮਿਲਣ ਤੋਂ ਬਾਅਦ ਮੁੜ ਰਫ਼ਤਾਰ ਫੜ ਸਕਦਾ ਹੈ।

ਇਸ ਤੋਂ ਪਹਿਲਾਂ ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਨੇ ਮੁੰਬਈ ਲੋਕਲ ਟਰੇਨਾਂ 'ਚ ਏ.ਸੀ. ਸੇਵਾਵਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਆਮ ਮਜ਼ਦੂਰ ਵਰਗ ਲਈ ਏ.ਸੀ. ਲੋਕਲ ਟਰੇਨਾਂ ਦੀ ਵਰਤੋਂ ਕਰਨੀ ਔਖੀ ਹੈ। ਇਸ ਤੋਂ ਬਾਅਦ ਕੇਂਦਰੀ ਰੇਲਵੇ ਨੇ 10 ਨਵੀਆਂ ਏ.ਸੀ. ਲੋਕਲ ਟਰੇਨਾਂ ਦੀ ਸੇਵਾ ਬੰਦ ਕਰ ਦਿੱਤੀ ਸੀ ਅਤੇ ਪ੍ਰਾਜੈਕਟ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ। ਹਾਲਾਂਕਿ ਹੁਣ ਭਾਜਪਾ ਦੇ ਵਧਦੇ ਸਿਆਸੀ ਸਮਰਥਨ ਕਾਰਨ ਇਸ ਯੋਜਨਾ ਨੂੰ ਮੁੜ ਸ਼ੁਰੂ ਕਰਨ ਦੇ ਸੰਕੇਤ ਮਿਲ ਰਹੇ ਹਨ। ਭਾਜਪਾ ਦੇ ਇਕ ਨੇਤਾ ਨੇ ਕਿਹਾ, ''ਰਾਜਨੀਤਿਕ ਸਮਰਥਨ ਨੇ ਇਸ ਪ੍ਰੋਜੈਕਟ ਨੂੰ ਨਵੀਂ ਤਾਕਤ ਦਿੱਤੀ ਹੈ ਅਤੇ ਹੁਣ ਇਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।''

 

ਇਹ ਵੀ ਪੜ੍ਹੋ- ਹੈਂ, ਇਹ ਕੀ? ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਮਿਲੀ Trophy, ਹੁਣ ਖੜ੍ਹੇ ਮੁੱਢਾਂ ਵਾਲੇ ਖੇਤ ਦਾ ਕੱਟਿਆ ਗਿਆ ਚਲਾਨ

ਮੁੰਬਈ ਲੋਕਲ ਟਰੇਨਾਂ ਦੇ ਵਿਕਾਸ ਵਿੱਚ ਨਵੀਂ ਦਿਸ਼ਾ
ਰੇਲਵੇ ਮੰਤਰਾਲੇ ਨੇ 19 ਮਈ 2023 ਨੂੰ ਮੁੰਬਈ ਰੇਲਵੇ ਵਿਕਾਸ ਕਾਰਪੋਰੇਸ਼ਨ (ਐੱਮ.ਆਰ.ਵੀ.ਸੀ.) ਨੂੰ ਇੱਕ ਆਦੇਸ਼ ਜਾਰੀ ਕਰ ਕੇ ਮੁੰਬਈ ਦੀਆਂ ਲੋਕਲ ਟਰੇਨਾਂ ਨੂੰ 'ਵੰਦੇ ਮੈਟਰੋ' ਟਰੇਨਾਂ ਵਿੱਚ ਅਪਗ੍ਰੇਡ ਕਰਨ ਲਈ ਕਿਹਾ ਸੀ। ਇਸ ਪ੍ਰੋਜੈਕਟ ਦੇ ਤਹਿਤ ਮੁੰਬਈ ਅਰਬਨ ਟਰਾਂਸਪੋਰਟ ਪ੍ਰੋਜੈਕਟ (MUTP) 3 ਅਤੇ 3A ਦੇ ਤਹਿਤ 238 ਵੰਦੇ ਮੈਟਰੋ ਟਰੇਨਾਂ ਖਰੀਦੀਆਂ ਜਾਣੀਆਂ ਹਨ, ਜਿਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਸਾਂਝੇ ਤੌਰ 'ਤੇ ਫੰਡ ਮੁਹੱਈਆ ਕਰਵਾਉਣਗੀਆਂ।

ਮੰਤਰਾਲੇ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਹ ਰੇਲ ਗੱਡੀਆਂ 'ਮੇਕ ਇਨ ਇੰਡੀਆ' ਤਹਿਤ ਬਣਾਈਆਂ ਜਾਣ ਅਤੇ ਇਸ ਲਈ ਟੈਂਡਰ ਵੀ ਜਾਰੀ ਕੀਤੇ ਗਏ ਹਨ। ਹਾਲਾਂਕਿ, ਇਹ ਟੈਂਡਰ ਅਚਾਨਕ ਜੁਲਾਈ 2023 ਵਿੱਚ ਰੱਦ ਕਰ ਦਿੱਤੇ ਗਏ ਸਨ ਅਤੇ ਇਸ ਦਾ ਕਾਰਨ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਹੈ। ਰੇਲਵੇ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਆਸੀ ਪੱਧਰ ’ਤੇ ਅਟਕਿਆ ਹੋਇਆ ਹੈ, ਪਰ ਜਲਦੀ ਹੀ ਇਸ ਨੂੰ ਹੱਲ ਕਰ ਲਿਆ ਜਾਵੇਗਾ।

ਕੀ ਕਹਿਣਾ ਹੈ ਮੁੰਬਈ ਦੇ ਲੋਕਾਂ ਦਾ ?
ਮੁੰਬਈ ਦੇ ਲੋਕ ਲੰਬੇ ਸਮੇਂ ਤੋਂ ਲੋਕਲ ਟਰੇਨਾਂ 'ਚ ਏ.ਸੀ. ਸੇਵਾ ਦੀ ਮੰਗ ਕਰ ਰਹੇ ਹਨ। ਡੋਂਬੀਵਲੀ ਦੇ ਇਕ ਯਾਤਰੀ ਦਾ ਮੰਨਣਾ ਹੈ ਕਿ ਏ.ਸੀ. ਲੋਕਲ ਟਰੇਨਾਂ ਦਾ ਮੁੱਦਾ ਸਿਰਫ਼ ਆਰਾਮ ਦਾ ਹੀ ਨਹੀਂ ਸਗੋਂ ਸੁਰੱਖਿਆ ਦਾ ਵੀ ਹੈ। ਬੰਦ ਦਰਵਾਜ਼ਿਆਂ ਨਾਲ ਟਰੈਕ 'ਤੇ ਡਿੱਗਣ ਦੀਆਂ ਘਟਨਾਵਾਂ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ! 6 ਰੁਪਏ ਦੀ ਲਾਟਰੀ ਟਿਕਟ ਤੋਂ ਕਿਸਾਨ ਨੇ ਜਿੱਤ ਲਿਆ 1 ਕਰੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News