ਗਰੀਬਾਂ ਦੀ ਰੋਜ਼ੀ-ਰੋਟੀ ਵੀ ਬਚਾਉਣੀ ਹੈ, ਨਹੀਂ ਲਗਾ ਸਕਦੇ ਲਾਕਡਾਊਨ: ਯੋਗੀ ਸਰਕਾਰ

Monday, Apr 19, 2021 - 09:24 PM (IST)

ਗਰੀਬਾਂ ਦੀ ਰੋਜ਼ੀ-ਰੋਟੀ ਵੀ ਬਚਾਉਣੀ ਹੈ, ਨਹੀਂ ਲਗਾ ਸਕਦੇ ਲਾਕਡਾਊਨ: ਯੋਗੀ ਸਰਕਾਰ

ਲਖਨਊ - ਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਵਿਚਾਲੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਹਾਈਕੋਰਟ ਨੇ ਯੂ.ਪੀ. ਦੇ ਪੰਜ ਸ਼ਹਿਰਾਂ ਵਿੱਚ ਲਾਕਡਾਊਨ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ। ਸੂਬੇ ਦੀ ਯੋਗੀ ਸਰਕਾਰ ਨੇ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਵਾਰਾਣਸੀ, ਕਾਨਪੁਰ ਨਗਰ, ਗੋਰਖਪੁਰ, ਲਖਨਊ ਅਤੇ ਪ੍ਰਯਾਗਰਾਜ ਵਿੱਚ 26 ਅਪ੍ਰੈਲ ਤੱਕ ਲਾਕਡਾਊਨ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ  ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

ਕੋਰਟ ਦੇ ਇਸ ਹੁਕਮ 'ਤੇ ਯੋਗੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪ੍ਰਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ ਅਤੇ ਸਖ਼ਤੀ ਕੋਰੋਨਾ ਦੇ ਕਾਬੂ ਲਈ ਜ਼ਰੂਰੀ ਹੈ। ਸਰਕਾਰ ਨੇ ਕਈ ਕਦਮ ਚੁੱਕੇ ਹਨ ਅਤੇ ਅੱਗੇ ਵੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਜੀਵਨ ਬਚਾਉਣ ਦੇ ਨਾਲ ਗਰੀਬਾਂ ਦੀ ਰੋਜ਼ੀ-ਰੋਟੀ ਵੀ ਬਚਾਉਣੀ ਹੈ। ਅਜਿਹੇ ਵਿੱਚ ਸ਼ਹਿਰਾਂ ਵਿੱਚ ਮੁਕੰਮਲ ਲਾਕਡਾਊਨ ਨਹੀਂ ਲੱਗੇਗਾ। ਇਹ ਜਾਣਕਾਰੀ ਐੱਸ.ਸੀ.ਐੱਸ ਸੂਚਨਾ, ਨਵਨੀਤ ਸਹਿਗਲ ਵੱਲੋਂ ਦਿੱਤੀ ਗਈ।

ਇਸ ਤੋਂ ਪਹਿਲਾਂ ਕੋਰਟ ਵੱਲੋਂ ਯੂ.ਪੀ. ਦੇ ਮੁੱਖ ਸਕੱਤਰ ਨੂੰ ਖੁਦ ਨਿਗਰਾਨੀ ਕਰਣ ਲਈ ਨਿਰਦੇਸ਼ ਦਿੱਤੇ ਗਏ ਸਨ। ਕੋਰਟ ਵੱਲੋਂ ਦਿੱਤਾ ਗਿਆ ਇਹ ਹੁਕਮ ਅੱਜ ਰਾਤ ਤੋਂ ਲਾਗੂ ਹੋਣਾ ਸੀ। ਇਸ ਦੌਰਾਨ ਇਨ੍ਹਾਂ ਸ਼ਹਿਰਾਂ ਵਿੱਚ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਕੋਈ ਵੀ ਦੁਕਾਨ, ਹੋਟਲ, ਦਫ਼ਤਰ ਅਤੇ ਜਨਤਕ ਥਾਂ ਨਹੀਂ ਖੁੱਲ੍ਹਣ ਦੀ ਗੱਲ ਕਹੀ ਗਈ ਸੀ। ਨਾਲ ਹੀ ਮੰਦਰਾਂ ਵਿੱਚ ਪੂਜਾ ਅਤੇ ਆਯੋਜਨਾਂ 'ਤੇ ਵੀ ਰੋਕ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News