ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ
Monday, Aug 24, 2026 - 09:29 AM (IST)
ਨਵੀਂ ਦਿੱਲੀ : ਦਿੱਲੀ-ਐਨਸੀਆਰ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ 'ਤੇ ਸਥਿਤ ਵਨ ਹੋਰਾਈਜ਼ਨ ਸੈਂਟਰ ਦੇ ਪਾਲ ਰੈਸਟੋਰੈਂਟ ਦੀ ਸਾਫ਼-ਸਫ਼ਾਈ ਅਤੇ ਭੋਜਨ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਰੈਸਟੋਰੈਂਟ ਵਿਚ ਨਾਸ਼ਤਾ ਕਰਨ ਆਏ ਇਕ ਗਾਹਕ, ਜਿਸ ਦਾ ਨਾਮ ਸੁਲਭ ਮਾਥੁਰ ਹੈ, ਦੇ ਸੈਂਡਵਿਚ ਵਿਚੋਂ ਇਕ ਜ਼ਿੰਦਾ ਕੀੜਾ ਰੀਂਗਦਾ ਹੋਇਆ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਨਾਲ ਹਫ਼ੜਾ-ਦਫ਼ੜੀ ਫੈਲ ਗਈ। ਸੈਂਡਵਿਚ ਵਿਚੋਂ ਨਿਕਲਣ ਵਾਲੇ ਕੀੜੇ ਦੀ ਉਸ ਨੇ ਵੀਡੀਓ ਬਣਾ ਲਈ, ਜਿਸ ਵਿਚ ਬਰੈੱਡ ਬੰਨ ਦੇ ਵਿਚਕਾਰ ਰੱਖੇ ਮਾਸ 'ਤੇ ਰੇਂਗਦਾ ਹੋਇਆ ਕੀੜਾ ਸਾਫ਼ ਦਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਵੀ - ਅਮਰਾਵਤੀ ਹਸਪਤਾਲ ਦੇ NICU 'ਚ ਵੈਂਟੀਲੇਟਰ ਬਲਾਸਟ, 3 ਜਵਾਕਾਂ ਦੀ ਮੌਤ, ਪਈਆਂ ਭਾਜੜਾਂ
ਰੈਸਟੋਰੈਂਟ ਦੇ ਸੈਂਡਵਿਚ ਵਿਚੋਂ ਜ਼ਿੰਦਾ ਕੀੜਾ ਮਿਲਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸੁਲਭ ਨਾਮਕ ਨੌਜਵਾਨ ਵਲੋਂ ਸੋਸ਼ਲ ਮੀਡੀਆ ਪੇਜ਼ 'ਤੇ ਅਪਲੋਡ ਕੀਤੀ ਗਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਉਸਨੇ ਕੀੜਾ ਦਿਖਾਈ ਦੇਣ ਤੋਂ ਪਹਿਲਾਂ ਲਗਭਗ ਅੱਧਾ ਸੈਂਡਵਿਚ ਖਾ ਲਿਆ ਸੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵੀਡੀਓ ਸਾਂਝਾ ਕਰਦੇ ਹੋਏ ਮਾਥੁਰ ਨੇ ਲਿਖਿਆ, "ਅੱਜ ਪਾਲ ਇਨ ਹੋਰਾਈਜ਼ਨ ਸੈਂਟਰ ਵਿੱਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਅਸੀਂ ਸਵੇਰੇ 11 ਵਜੇ ਦੇ ਕਰੀਬ ਨਾਸ਼ਤਾ ਕਰਨ ਗਏ ਅਤੇ 6-7 ਪਕਵਾਨਾਂ ਦਾ ਆਰਡਰ ਦਿੱਤਾ। ਖਾਣੇ ਵਿਚੋਂ ਅਸੀਂ ਇੱਕ ਜ਼ਿੰਦਾ ਕੀੜਾ ਦੇਖ ਕੇ ਹੈਰਾਨ ਹੋ ਗਏ।''
ਪੜ੍ਹੋ ਇਹ ਵੀ - CNG ਆਟੋ 'ਤੇ ਲੱਗੇਗਾ Ban ! 2028 ਤੋਂ ਨਹੀਂ ਹੋਵੇਗੀ ਰਜਿਸਟ੍ਰੇਸ਼ਨ, ਦਿੱਲੀ-NCR ਲਈ ਹੋ ਗਿਆ ਵੱਡਾ ਐਲਾਨ
ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪੋਸਟ ਦੇ ਟਿੱਪਣੀ ਕਰਦੇ ਹੋਏ ਘਟਨਾ 'ਤੇ ਹੈਰਾਨੀ ਪ੍ਰਗਟਾਈ, ਜਦੋਂ ਕਿ ਕੁਝ ਨੇ ਰੈਸਟੋਰੈਂਟ ਵਿੱਚ ਆਪਣੇ ਮਾੜੇ ਅਨੁਭਵ ਵੀ ਸਾਂਝੇ ਕੀਤੇ। ਮਾਥੁਰ ਨੇ ਇੱਕ ਫਾਲੋ-ਅੱਪ ਪੋਸਟ ਵੀ ਸਾਂਝੀ ਕੀਤੀ, ਜਿਸ ਵਿੱਚ ਰੈਸਟੋਰੈਂਟ ਪ੍ਰਬੰਧਨ ਨਾਲ ਆਪਣੀ ਗੱਲਬਾਤ ਦਾ ਇੱਕ ਸਕ੍ਰੀਨਸ਼ਾਟ ਅਪਲੋਡ ਕੀਤਾ ਗਿਆ, ਜਿਸਨੇ ਮੁਆਫੀ ਮੰਗਣ ਲਈ ਉਸ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ, "ਮੈਂ PAUL ਇੰਡੀਆ ਟੀਮ ਦਾ ਜਵਾਬ ਸਾਂਝਾ ਕਰ ਰਿਹਾ ਹਾਂ। ਉਹ ਮੁਆਫ਼ੀ ਮੰਗ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿੱਚ, ਮਹਾਰਾਸ਼ਟਰ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੀ ਸਖ਼ਤ ਕਾਰਵਾਈ ਤੋਂ ਬਾਅਦ, ਸਫਾਈ ਅਤੇ ਭੋਜਨ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਕਈ ਭੋਜਨ ਕਾਰੋਬਾਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਮਿਲਣਗੇ ਕੱਪੜੇ ! ਤਿਉਹਾਰੀ ਸੀਜ਼ਨ ਮੌਕੇ CM ਵਿਜੇ ਨੇ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
