‘ਲਿਵ-ਇਨ ਪਾਰਟਨਰ’ ਨੇ ਕੀਤਾ ਔਰਤ ਦਾ ਕ.ਤ.ਲ
Sunday, Nov 03, 2024 - 06:01 PM (IST)

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਨੰਦ ਨਗਰੀ ਇਲਾਕੇ ’ਚ 25 ਸਾਲਾ ਇਕ ਔਰਤ ਦਾ ਉਸ ਦੇ ਲਿਵ-ਇਨ ਪਾਰਟਨਰ ਨੇ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਉਸ ਨੂੰ ਸ਼ਨੀਵਾਰ ਰਾਤ 11 ਵਜੇ ਫੋਨ ’ਤੇ ਘਟਨਾ ਦੀ ਜਾਣਕਾਰੀ ਮਿਲੀ। ਪੁਲਸ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਸਪੱਸ਼ਟ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਪੁਲਸ ਨੇ ਦੱਸਿਆ ਕਿ ਔਰਤ ਨੂੰ ਉਸ ਦੇ ਭਰਾ ਗੋਲੂ ਨੇ ਫਾਹੇ ਨਾਲ ਲਟਕਿਆ ਹੋਇਆ ਵੇਖਿਆ। ਗੋਲੂ ਉਸ ਦੇ ਨਾਲ ਹੀ ਰਹਿੰਦਾ ਸੀ। ਪੁਲਸ ਅਨੁਸਾਰ ਲਾਸ਼ ’ਤੇ ਕੋਈ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਪਾਇਆ ਗਿਆ ਪਰ ਗਲੇ ’ਤੇ ਛੋਟੇ ਨਿਸ਼ਾਨ ਵਿਖਾਈ ਦਿੱਤੇ। ਔਰਤ ਦੇ ਪਤੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਉਹ ਆਟੋਰਿਕਸ਼ਾ ਚਾਲਕ ਅਨਾਰ ਸਿੰਘ ਦੇ ਨਾਲ ਰਹਿ ਰਹੀ ਸੀ। ਪੁਲਸ ਨੇ ਕਿਹਾ ਕਿ ਸਿੰਘ ’ਤੇ ਔਰਤ ਦਾ ਕਤਲ ਕਰਨ ਦਾ ਸ਼ੱਕ ਹੈ। ਉਸ (ਔਰਤ) ਦਾ ਛੋਟਾ ਭਰਾ ਗੋਲੂ ਵੀ ਉਸ ਨਾਲ ਰਹਿੰਦਾ ਸੀ। ਗੋਲੂ ਨੇ ਉਸ ਨੂੰ ਫਾਹੇ ਨਾਲ ਲਟਕੇ ਹੋਏ ਦੇਖਿਆ ਅਤੇ ਉਹ ਅਨਾਰ ਸਿੰਘ ਨਾਲ ਉਸ ਨੂੰ ਜੀਟੀਬੀ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8