ਫਰਜੀ ਟਰੈਵਲ ਏਜੰਟਾਂ ਦੀ ਚੁੰਗਲ ’ਚ ਫਸਿਆ ਦੇਸ਼, ਪੰਜਾਬ ਵੀ ਪਿੱਛੇ ਨਹੀਂ
Tuesday, Jul 30, 2019 - 02:19 PM (IST)
ਹਰਿਆਣਾ— ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਸਸਤੇ ਪੈਕੇਜ 'ਚ ਟੂਰ-ਟਰੈਵਲ ਦਾ ਲਾਲਚ ਦੇ ਕੇ ਆਮ ਜਨਤਾ ਨਾਲ ਲੁੱਟਖੋਹ ਕਰਨ ਵਾਲੇ ਫਰਜ਼ੀ ਏਜੰਟ ਤੁਹਾਡੇ ਪ੍ਰਦੇਸ਼ 'ਚ ਜ਼ਰੂਰ ਦੇਖਣ ਨੂੰ ਮਿਲ ਜਾਣਗੇ ਪਰ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਸਮਝਣ ਅਤੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ, ਉਦੋਂ ਤੱਕ ਤੁਸੀਂ ਲੁੱਟ ਚੁਕੇ ਹੁੰਦੇ ਹੋ। ਕਬੂਤਰਬਾਜ਼ੀ ਅਤੇ ਟੂਰ ਪੈਕੇਜ ਦੇ ਨਾਂ 'ਤੇ ਲੋਕਾਂ ਨੂੰ ਚੂਨਾ ਲਗਾ ਰਹੇ ਇਨ੍ਹਾਂ ਧੋਖੇਬਾਜ਼ ਏਜੰਟਾਂ 'ਤੇ ਹੁਣ ਵਿਦੇਸ਼ ਮੰਤਰਾਲੇ ਨੇ ਰੋਕ ਲਗਾਈ ਹੈ।
ਵਿਦੇਸ਼ ਮੰਤਰਾਲੇ ਨੇ ਇਕ ਲਿਸਟ ਜਾਰੀ ਹੈ, ਜਿਸ 'ਚ ਦੇਸ਼ ਭਰ ਦੇ ਕਈ ਰਾਜਾਂ 'ਚ ਮੌਜੂਦ ਫਰਜ਼ੀ ਟਰੈਵਲ ਏਜੰਟਾਂ ਦਾ ਡਾਟਾ ਦਿੱਤਾ ਗਿਆ ਹੈ। ਇਨ੍ਹਾਂ 'ਚੋਂ ਇਨ੍ਹਾਂ ਫਰਜ਼ੀ ਏਜੰਟਾਂ ਦੇ ਨਾਂ ਤੋਂ ਲੈ ਕੇ ਉਨ੍ਹਾਂ ਦੇ ਪਤੇ ਅਤੇ ਫੋਨ ਨੰਬਰ ਤੱਕ ਦਿੱਤੇ ਗਏ ਹਨ ਤਾਂ ਕਿ ਕਿਸੇ ਦੀ ਜੇਬ ਕੱਟਣ ਤੋਂ ਉਸ ਨੂੰ ਬਚਾਇਆ ਜਾਵੇ। ਇਸ ਲਿਸਟ 'ਚ ਉੱਤਰ ਭਾਰਤ ਦੇ ਰਾਜਾਂ ਦਿੱਲੀ 'ਚ 85, ਹਰਿਆਣਾ 'ਚ 13, ਪੰਜਾਬ 'ਚ 76, ਚੰਡੀਗੜ੍ਹ 'ਚ 22, ਹਿਮਾਚਲ ਪ੍ਰਦੇਸ਼ 'ਚ 1, ਰਾਜਸਥਾਨ 'ਚ 12, ਉੱਤਰ ਪ੍ਰਦੇਸ਼ 'ਚ 73, ਉਤਰਾਖੰਡ 'ਚ 4 ਅਤੇ ਜੰਮੂ-ਕਸ਼ਮੀਰ 'ਚ 2 ਫਰਜ਼ੀ ਟਰੈਵਲ ਏਜੰਟ ਦੱਸੇ ਗਏ ਹਨ। ਇਸ ਤੋਂ ਇਲਾਵਾ ਸੂਚੀ ਵੈੱਬਸਾਈਟ https://emigrate.gov.in 'ਤੇ ਜਾਰੀ ਕੀਤੀ ਗਈ ਹੈ।
ਪੰਜਾਬ

ਚੰਡੀਗੜ੍ਹ

ਹਰਿਆਣਾ

ਹਿਮਾਚਲ

