ਹਰਿਆਣਾ : ਸ਼ਰਾਬ ਤਸਕਰਾਂ ਦੀ ਗੱਡੀ ਨੇ ਰੋਡਵੇਜ਼ ਬੱਸ ਨੂੰ ਮਾਰੀ ਟੱਕਰ, ਵਾਲ-ਵਾਲ ਬਚੀਆਂ ਸਵਾਰੀਆਂ

01/20/2022 5:55:29 PM

ਜੀਂਦ (ਵਾਰਤਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਢਾਬੀਟੇਕਸਿੰਘ ਪਿੰਡ ਨੇੜੇ ਵੀਰਵਾਰ ਨੂੰ ਸ਼ਰਾਬ ਤਸਕਰਾਂ ਦੀ ਗੱਡੀ ਨੇ ਰੋਡਵੇਜ਼ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਸਵਾਰੀਆਂ ਵਾਲ-ਵਾਲ ਬਚ ਗਈਆਂ। ਸ਼ੁਕਰ ਹੈ ਕਿ ਬੱਸ ਅੱਡੇ 'ਤੇ ਖੜ੍ਹੀ ਹੋਈ ਸੀ। ਘਟਨਾ ਤੋਂ ਬਾਅਦ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਗੱਡੀ ਦੀ ਤਲਾਸ਼ੀ ਲਏ ਜਾਣ 'ਤੇ ਉਸ 'ਚੋਂ 44 ਪੇਟੀ ਸ਼ਰਾਬ ਬਰਾਮਦ ਹੋਈ। ਪੁਲਸ ਨੇ ਗੱਡੀ ਕਬਜ਼ੇ 'ਚ ਲੈ ਕੇ ਫਰਾਰ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਥਲ ਡਿਪੋ ਦੀ ਰੋਡਵੇਜ਼ ਬੱਸ ਵੀਰਵਾਰ ਸਵੇਰੇ ਪਿੰਡ ਢਾਬੀਟੇਕਸਿੰਘ ਅੱਡੇ 'ਤੇ ਸਵਾਰੀਆਂ ਉਤਾਰ ਰਹੀ ਸੀ। ਉਸੇ ਦੌਰਾਨ ਪੰਜਾਬ ਵਲੋਂ ਆ ਰਹੀ ਤੇਜ਼ ਰਫ਼ਤਾਰ ਸਕੋਡਾ ਗੱਡੀ ਨੇ ਬੱਸ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਤੋਂ ਪਹਿਲਾਂ ਬੱਸ ਡਰਾਈਵਰ ਹੇਠਾਂ ਉਤਰ ਕੇ ਦੇਖਦਾ ਸਕੋਡਾ ਸਵਾਰ ਵਿਅਕਤੀ ਅਤੇ ਉਸ ਦੇ ਸਾਥੀ ਗੱਡੀ ਛੱਡ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਸ਼ੁਕਰ ਹੈ ਕਿ ਘਟਨਾ 'ਚ ਬੱਸ 'ਚ ਸਵਾਰ ਯਾਤਰੀਆਂ ਨੂੰ ਸੱਟਾਂ ਨਹੀਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਗੜ੍ਹੀ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚ 44 ਪੇਟੀ ਸ਼ਰਾਬ ਭਰੀ ਪਈ ਹੋਈ ਸੀ। ਸ਼ਰਾਬ ਸਕੋਡਾ ਗੱਡੀ ਤੋਂ ਤਸਕਰੀ ਕਰ ਕੇ ਲਿਜਾ ਰਿਹਾ ਸੀ। ਗੜ੍ਹੀ ਥਾਣਾ ਪੁਲਸ ਨੇ ਸ਼ਰਾਬ ਨਾਲ ਭਰੀ ਗੱਡੀ ਕਬਜ਼ੇ 'ਚ ਲੈ ਕੇ ਫਰਾਰ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਗੱਡੀ 'ਤੇ ਲੱਗੀ ਨੰਬਰ ਪਲੇਟ ਪੰਜਾਬ ਦੀ ਹੈ, ਜਿਸ ਦੇ ਰਜਿਸਟਰੇਸ਼ਨ ਸਮੇਤ ਹੋਰ ਤੱਥਾਂ ਨੂੰ ਦੇਖਿਆ ਜਾ ਰਿਹਾ ਹੈ। ਫਿਲਹਾਲ ਅਣਜਾਣ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News